Connect with us

ਪੰਜਾਬ ਨਿਊਜ਼

ਜੁਲਾਈ ‘ਚ ਆਮ ਨਾਲੋਂ 49% ਵੱਧ ਮੀਂਹ, ਅਗਲੇ 3 ਦਿਨਾਂ ਤਕ ਮੌਨਸੂਨ ਦੀ ਹੋਵੇਗੀ ਭਾਰੀ ਬਾਰਿਸ਼

Published

on

49% more rain than normal in July, there will be heavy monsoon rain for the next 3 days

ਲੁਧਿਆਣਾ: ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਅਗਲੇ 3 ਦਿਨਾਂ ਤਕ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ। 26 ਜੁਲਾਈ ਤੋਂ ਬਾਅਦ ਮੌਨਸੂਨ ਕਮਜ਼ੋਰ ਹੋ ਜਾਵੇਗਾ। ਦੂਜੇ ਪਾਸੇ ਸ਼ਨਿਚਰਵਾਰ ਸਵੇਰੇ ਵੀ ਲੁਧਿਆਣਾ ਵਿੱਚ ਬੱਦਲਵਾਈ ਰਹੀ। ਅੱਜ ਸਵੇਰੇ ਪੰਜ ਵਜੇ ਬੱਦਲਾਂ ਨੇ ਸ਼ਹਿਰ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਕਾਰਨ ਮੌਸਮ ਦਾ ਮਿਜ਼ਾਜ ਠੰਢਾ ਪੈ ਗਿਆ। ਸਵੇਰੇ 8 ਵਜੇ ਪਾਰਾ 19 ਡਿਗਰੀ ਸੈਲਸੀਅਸ ‘ਤੇ ਰਿਹਾ ਜਦੋਂਕਿ ਏਅਰ ਕੁਆਲਿਟੀ ਇੰਡੈਕਸ 165 ‘ਤੇ ਰਿਹਾ।

ਮੌਸਮ ਵਿਭਾਗ ਅਨੁਸਾਰ ਦਿਨ ਵੇਲੇ ਮੀਂਹ ਪੈਣ ਦੀ ਸੰਭਾਵਨਾ ਹੈ। ਜਿਸ ਕਾਰਨ ਪਾਰਾ ਹੇਠਾਂ ਹੀ ਰਹੇਗਾ। ਕੱਲ੍ਹ ਵੀ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਦੱਸ ਦੇਈਏ ਕਿ ਹੁਣ ਤਕ ਲੁਧਿਆਣਾ ਵਿੱਚ ਆਮ ਨਾਲੋਂ ਕਿਤੇ ਵੱਧ ਮੀਂਹ ਪਿਆ ਹੈ। ਜੁਲਾਈ ‘ਚ 272 ਮਿਲੀਮੀਟਰ ਬਾਰਿਸ਼ ਹੋ ਚੁੱਕੀ ਹੈ, ਜਦਕਿ ਆਮ ਬਾਰਿਸ਼ 224 ਮਿਲੀਮੀਟਰ ਹੈ।

ਸ਼ੁੱਕਰਵਾਰ ਨੂੰ ਬਠਿੰਡਾ ‘ਚ 20.5 ਮਿਲੀਮੀਟਰ, ਜਲੰਧਰ ‘ਚ 3.5, ਲੁਧਿਆਣਾ ‘ਚ 8, ਪਟਿਆਲਾ ‘ਚ 6 ਅਤੇ ਮੋਗਾ ‘ਚ 2 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਮੀਂਹ ਤੋਂ ਬਾਅਦ ਵੱਧ ਤੋਂ ਵੱਧ ਤਾਪਮਾਨ ਵਿੱਚ ਆਮ ਨਾਲੋਂ ਛੇ ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਖੇਤੀ ਮਾਹਿਰ ਡਾ: ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਮੀਂਹ ਨਾਲ ਝੋਨੇ ਦੀ ਫ਼ਸਲ ਨੂੰ ਫਾਇਦਾ ਹੁੰਦਾ ਹੈ ਤੇ ਸਬਜ਼ੀਆਂ ਤੇ ਨਰਮੇ ਦੀ ਫ਼ਸਲ ਨੂੰ ਨੁਕਸਾਨ ਹੋਵੇਗਾ।

ਮੌਸਮ ਵਿਭਾਗ ਦੇ ਡਾਇਰੈਕਟਰ ਡਾ: ਮਨਮੋਹਨ ਸਿੰਘ ਅਨੁਸਾਰ ਮੌਨਸੂਨ ਸੀਜ਼ਨ ‘ਚ ਹੁਣ ਤਕ ਆਮ ਨਾਲੋਂ 24 ਫ਼ੀਸਦੀ ਜ਼ਿਆਦਾ ਮੀਂਹ ਪੈ ਚੁੱਕਾ ਹੈ। ਜੁਲਾਈ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਆਮ ਨਾਲੋਂ 49 ਫੀਸਦੀ ਵੱਧ ਮੀਂਹ ਪਿਆ ਹੈ। ਜੁਲਾਈ ਵਿੱਚ ਮੌਨਸੂਨ ਠੀਕ ਚੱਲ ਰਿਹਾ ਹੈ। ਅਗਲੇ ਹਫਤੇ ਵੀ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

Facebook Comments

Trending