ਕਰੋਨਾਵਾਇਰਸ

ਪਟਿਆਲਾ ਦੀ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਦੇ 46 ਵਿਦਿਆਰਥੀਆਂ ਦੇ ਟੈਸਟ ਹੋਏ ਪਾਜ਼ੇਟਿਵ, ਸਿਹਤ ਵਿਭਾਗ ‘ਚ ਮਚੀ ਹਾਹਾਕਾਰ

Published

on

ਪਟਿਆਲਾ : ਪੰਜਾਬ ‘ਚ ਇਕ ਵਾਰ ਫਿਰ ਕੋਰੋਨਾ ਵਾਇਰਸ ਨੇ ਤੇਜ਼ੀ ਨਾਲ ਫੈਲਣਾ ਸ਼ੁਰੂ ਕਰ ਦਿੱਤਾ ਹੈ। ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਵਿਚ ਅੱਜ ਬੁੱਧਵਾਰ ਨੂੰ 46 ਵਿਦਿਆਰਥੀਆਂ ਦਾ ਕੋਵਿਡ ਟੈਸਟ ਪਾਜ਼ੇਟਿਵ ਆਏ ।

ਯੂਨੀਵਰਸਿਟੀ ‘ਚ ਹੁਣ ਤੱਕ ਕੋਰੋਨਾ ਦੇ ਕੁੱਲ 61 ਮਾਮਲੇ ਸਾਹਮਣੇ ਆ ਚੁੱਕੇ ਹਨ। ਸਿਵਲ ਸਰਜਨ ਡਾ: ਰਾਜੂ ਧੀਰ ਨੇ ਦੱਸਿਆ ਕਿ ਪਿਛਲੇ ਦਿਨਾਂ ਦੌਰਾਨ ਜ਼ਿਲ੍ਹੇ ਵਿਚ ਕੋਵਿਡ ਦੇ ਮਾਮਲੇ ਵਧੇ ਹਨ | ਇਸ ਤੋਂ ਪਹਿਲਾਂ ਐਤਵਾਰ ਨੂੰ ਲਾਅ ਯੂਨੀਵਰਸਿਟੀ ਦੇ 3 ਵਿਦਿਆਰਥੀ ਪਾਜ਼ੇਟਿਵ ਆਏ ਸਨ।

ਸੋਮਵਾਰ ਨੂੰ,ਚਾਰ ਵਿਦਿਆਰਥੀਆਂ ਦਾ ਟੈਸਟ ਪੌਜ਼ਟਿਵ ਆਇਆ। ਕੁੱਲ 7 ਵਿਦਿਆਰਥੀਆਂ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਨੇ ਲਾਅ ਯੂਨੀਵਰਸਿਟੀ ਦੇ ਹੋਸਟਲ ਨੂੰ ਕੰਟੇਨਮੈਂਟ ਜ਼ੋਨ ਬਣਾ ਦਿੱਤਾ ਸੀ। ਇਸ ਤੋਂ ਬਾਅਦ ਮੰਗਲਵਾਰ ਨੂੰ ਅੱਠ ਹੋਰ ਵਿਦਿਆਰਥੀ ਪੌਜ਼ਟਿਵ ਆਏ। ਜਿਸ ਤੋਂ ਬਾਅਦ ਜ਼ਿਲ੍ਹੇ ‘ਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ ਵੱਧ ਕੇ 32 ਹੋ ਗਈ। ਸਾਰੇ ਸਰਗਰਮ ਮਾਮਲੇ ਹੋਮ ਆਈਸੋਲੇਸ਼ਨ ਵਿੱਚ ਹਨ।

ਇਸ ਦੇ ਨਾਲ ਹੀ ਸ਼ਹਿਰ ‘ਚ ਟੀਕਾਕਰਨ ਦੀ ਰਫ਼ਤਾਰ ਤੇਜ਼ ਹੋ ਗਈ ਹੈ। ਪਿਛਲੇ ਕੁਝ ਦਿਨਾਂ ਤੋਂ ਦੇਸ਼ ਭਰ ਵਿੱਚ ਕੋਰੋਨਾ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਸਿਹਤ ਵਿਭਾਗ ਅਜੇ ਵੀ ਯੂਨੀਵਰਸਿਟੀ ਵਿਚ ਕੋਵਿਡ ਸੈਂਪਲਿੰਗ ਕਰ ਰਿਹਾ ਹੈ। ਸਿਵਲ ਸਰਜਨ ਨੇ ਵਿਦਿਆਰਥੀਆਂ ਅਤੇ ਪ੍ਰਬੰਧਕਾਂ ਨੂੰ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਾਵਧਾਨੀਆਂ ਵਰਤਣ ਲਈ ਕਿਹਾ ਹੈ।

 

 

Facebook Comments

Trending

Copyright © 2020 Ludhiana Live Media - All Rights Reserved.