ਕਰੋਨਾਵਾਇਰਸ

ਲੁਧਿਆਣਾ ’ਚ ਕੋਰੋਨਾ ਦੇ 44 ਨਵੇਂ ਮਾਮਲੇ, ਇਕ ਮਰੀਜ਼ ਨੇ ਤੋੜਿਆ ਦਮ

Published

on

ਲੁਧਿਆਣਾ : ਐਤਵਾਰ ਨੂੰ ਜ਼ਿਲ੍ਹੇ ’ਚ 44 ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ ’ਚੋਂ 40 ਇਨਫੈਕਟਿਡ ਲੁਧਿਆਣਾ ਦੇ ਰਹਿਣ ਵਾਲੇ ਹਨ। ਇਨ੍ਹਾਂ ’ਚ ਦੋ ਆਸਟ੍ਰੇਲੀਆ ਅਤੇ ਯੂਐੱਸਏ ਤੋਂ ਪਰਤੇ ਯਾਤਰੀ ਅਤੇ 3 ਡਾਕਟਰ ਵੀ ਸ਼ਾਮਲ ਹਨ।

ਦੂਜੇ ਪਾਸੇ ਕੋਰੋਨਾ ਪੌਜ਼ਟਿਵ 52 ਸਾਲਾ ਬਜ਼ੁਰਗ ਨੇ ਦਮ ਤੋੜ ਦਿੱਤਾ। ਬਜ਼ੁਰਗ ਲੋਹਾਰਾ ਦਾ ਰਹਿਣ ਵਾਲਾ ਸੀ। ਜ਼ਿਲ੍ਹੇ ’ਚ ਹੁਣ ਕੋਰੋਨਾ ਪੌਜ਼ਟਿਵ ਦਾ ਅੰਕੜਾ 87885 ਹੋ ਗਿਆ ਹੈ, ਜਦੋਂਕਿ ਸਰਗਰਮ ਮਾਮਲੇ ਵਧ ਦੇ 144 ਹੋ ਗਏ ਹਨ। ਇਨ੍ਹਾਂ ’ਚੋਂ 141 ਇਨਫੈਕਟਿਡ ਹੋਮ ਆਈਸੋਲੇਸ਼ਨ ’ਚ ਹਨ।

ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਵਾਰ-ਵਾਰ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਕੋਰੋਨਾ ਦਾ ਨਵਾਂ ਵੇਰੀਐਂਟ ਵੀ ਪੰਜਾਬ ’ਚ ਦਾਖਲ ਹੋ ਚੁੱਕਿਆ ਹੈ। ਇਸ ਦੇ ਖ਼ਤਰੇ ਨੂੰ ਸਮਝੋ ਅਤੇ ਸਮਝਦਾਰੀ ਵਿਖਾਓ। ਕੋਵਿਡ ਨਿਯਮਾਂ ਦਾ ਸਖਤੀ ਨਾਲ ਪਾਲਣ ਕਰੋ।

Facebook Comments

Trending

Copyright © 2020 Ludhiana Live Media - All Rights Reserved.