ਅਪਰਾਧ

ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ‘ਚੋਂ 4 ਮੋਟਰਸਾਈਕਲ ਚੋਰੀ, ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ

Published

on

ਲੁਧਿਆਣਾ : ਲੁਧਿਆਣਾ ਦੇ ਵੱਖ-ਵੱਖ ਇਲਾਕਿਆਂ ‘ਚ ਚੋਰਾਂ ਵਲੋਂ 4 ਮੋਟਰਸਾਈਕਲ ਚੋਰੀ ਕਰ ਲਏ ਗਏ। ਹੁਣ ਸਬੰਧਤ ਥਾਣਿਆਂ ਦੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਚਾਰ ਮਾਮਲੇ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਡਵੀਜ਼ਨ ਨੰਬਰ 2 ਦੀ ਪੁਲਸ ਨੇ ਕਾਕੋਵਾਲ ਰੋਡ ਤੇ ਨਿਊ ਹੀਰਾ ਨਗਰ ਦੀ ਗਲੀ ਨੰਬਰ 2 ਨਿਵਾਸੀ ਬ੍ਰਿਜੇਸ਼ ਤਿਵਾੜੀ ਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ।

ਥਾਣਾ ਸਰਾਭਾ ਨਗਰ ਪੁਲਿਸ ਨੇ ਹੈਬੋਵਾਲ ਦੇ ਚੂਹੜਪੁਰ ਰੋਡ ਤੇ ਰਾਮ ਨਗਰ ਵਾਸੀ ਮੋਕਸ਼ ਭੱਲਾ ਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ ਹੈ। ਆਪਣੇ ਬਿਆਨ ਵਿਚ ਉਸ ਨੇ ਦੱਸਿਆ ਕਿ 15 ਅਪ੍ਰੈਲ ਨੂੰ ਉਸ ਨੇ ਆਪਣਾ ਸਪਲੈਂਡਰ ਮੋਟਰਸਾਈਕਲ ਸਾਗਰ ਧਰਮ ਕੰਡਾ ਦੇ ਬਾਹਰ ਪਿੰਡ ਅਯਾਲੀ ਦੀ ਕਾਰ ਮਾਰਕੀਟ ਨੇੜੇ ਖੜ੍ਹਾ ਕੀਤਾ ਸੀ। ਜਿੱਥੋਂ ਚੋਰੀ ਹੋ ਗਈ।

ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਨੇ ਅਵਤਾਰ ਨਗਰ ਦੇ ਰਹਿਣ ਵਾਲੇ ਵਰਿੰਦਰ ਸਿੰਘ ਦੀ ਸ਼ਿਕਾਇਤ ਤੇ ਮਾਮਲਾ ਦਰਜ ਕੀਤਾ। ਆਪਣੇ ਬਿਆਨ ਚ ਉਸ ਨੇ ਦੱਸਿਆ ਕਿ 2 ਅਪ੍ਰੈਲ ਨੂੰ ਉਸ ਨੇ ਆਪਣਾ ਮੋਟਰਸਾਈਕਲ ਫਿਰੋਜ਼ਪੁਰ ਰੋਡ ਸਥਿਤ ਸੈਂਟਰਲ ਬੈਂਕ ਆਫ ਇੰਡੀਆ ਦੇ ਬਾਹਰ ਖੜ੍ਹਾ ਕੀਤਾ ਸੀ। ਜਿੱਥੋਂ ਕਿਸੇ ਨੇ ਚੋਰੀ ਕਰ ਲਈ।

ਥਾਣਾ ਡਵੀਜ਼ਨ ਨੰਬਰ 8 ਦੀ ਪੁਲਸ ਨੇ ਸ਼ਹੀਦ ਕਰਨੈਲ ਸਿੰਘ ਨਗਰ ਦੇ ਰਹਿਣ ਵਾਲੇ ਜਗਜੀਤ ਸਿੰਘ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰ ਲਿਆ। ਆਪਣੇ ਬਿਆਨ ‘ਚ ਉਨ੍ਹਾਂ ਕਿਹਾ ਕਿ 3 ਜਨਵਰੀ ਨੂੰ ਉਨ੍ਹਾਂ ਨੇ ਆਪਣਾ ਹੀਰੋ ਸਪਲੈਂਡਰ ਪਲੱਸ ਮੋਟਰਸਾਈਕਲ ਗੁਰੂ ਨਾਨਕ ਸਟੇਡੀਅਮ ਦੇ ਬਾਹਰ ਖੜ੍ਹਾ ਕੀਤਾ ਸੀ। ਜਿੱਥੋਂ ਕਿਸੇ ਨੇ ਚੋਰੀ ਕਰ ਲਈ।

Facebook Comments

Trending

Copyright © 2020 Ludhiana Live Media - All Rights Reserved.