Connect with us

ਲੁਧਿਆਣਾ ਨਿਊਜ਼

ਲੁਧਿਆਣਾ ‘ਚ 4 ਹੋਰ ਇਲਾਕੇ ਬਣੇ ਮਾਈਕਰੋ ਕੰਟੇਨਮੈਂਟ ਜ਼ੋਨ, ਵਧੀ ਮਰੀਜ਼ਾਂ ਦੀ ਗਿਣਤੀ

Published

on

ਲੁਧਿਆਣਾ ‘ਚ ਕੋਰੋਨਾ ਵਾਇਰਸ ਕਾਰਨ ਹਾਲਤ ਬੇਕਾਬੂ ਹੁੰਦੇ ਨਜ਼ਰ ਆ ਰਹੇ ਹਨ ਜਿਸ ਕਾਰਨ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਦੀ ਚਿੰਤਾ ਹੋਰ ਵੱਧ ਗਈ ਹੈ। ਇਸ ਖਤਰੇ ਨਾਲ ਨਿਪਟਣ ਲਈ ਪ੍ਰਸ਼ਾਸਨ ਨੇ ਕਈ ਅਹਿਮ ਕਦਮ ਚੁੱਕਦੇ ਹੋਏ 4 ਨਵੇਂ ਮਾਈਕਰੋ ਕੰਟੇਨਮੈਂਟ ਜ਼ੋਨ ਬਣਾ ਦਿੱਤੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਮੁੰਡੀਆ ਕਲਾਂ, ਮਾਡਲ ਟਾਊਨ ਐਕਸਟੇਂਸ਼ਨ, ਉਤਮ ਨਗਰ ਵਰਧਮਾਨ ਕਲੋਨੀ ਨੇੜੇ ਫੋਰਟਿਸ ਹਸਪਤਾਲ ਅਤੇ ਗੁਰਦਿਆਲ ਇਨਕਲੇਵ ਜਮਾਲਪੁਰ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨ ਕੀਤਾ ਹੈ। ਇਨ੍ਹਾਂ ਸਾਰਿਆਂ ਇਲਾਕਿਆਂ ‘ਚ 5 ਤੋਂ ਜ਼ਿਆਦਾ ਕੋਰੋਨਾ ਪੀੜਤ ਮਰੀਜ਼ ਸਾਹਮਣੇ ਆਏ ਹਨ।

ਇਸ ਤੋਂ ਇਲਾਵਾ ਬੀਤੇ ਦਿਨ ਯਾਨੀ ਮੰਗਲਵਾਰ ਨੂੰ ਲੁਧਿਆਣਾ ‘ਚੋਂ 161 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਜਿਨ੍ਹਾਂ ‘ਚੋਂ 146 ਜ਼ਿਲ੍ਹੇ ਦੇ ਸਬੰਧਿਤ ਅਤੇ ਬਾਕੀ 15 ਕੇਸ ਦੂਜੇ ਜ਼ਿਲ੍ਹਿਆਂ ਤੋਂ ਹਨ ਅਤੇ 7 ਮਰੀਜ਼ਾਂ ਨੇ ਇਸ ਵਾਇਰਸ ਕਾਰਨ ਦਮ ਤੋੜਿਆ ਸੀ। ਮਹਾਨਗਰ ‘ਚ ਹੁਣ ਤੱਕ 2833 ਪਾਜ਼ੀਟਿਵ ਮਾਮਲੇ ਸਾਹਮਣੇ ਆਏ ਅਤੇ 71 ਮੌਤਾਂ ਹੋ ਚੁੱਕੀਆਂ ਹਨ। ਸਿਵਲ ਸਰਜਨ ਡਾਕਟਰ ਰਾਜੇਸ਼ ਬੱਗਾ ਨੇ ਦੱਸਿਆ ਹੈ ਕਿ ਹੁਣ ਤੱਕ ਕੁੱਲ 59,370 ਸੈਂਪਲ ਲਏ ਗਏ ਹਨ ਜਿਨ੍ਹਾਂ ‘ਚੋਂ 58,690 ਸੈਂਪਲਾਂ ਦੀ ਰਿਪੋਰਟ ਮਿਲੀ ਹੈ। ਇਨ੍ਹਾਂ ‘ਚੋਂ 55,447 ਸੈਂਪਲ ਨੈਗੇਟਿਵ ਆਏ ਹਨ। ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ‘ਚੋਂ 981 ਸਰਗਰਮ ਕੇਸ ਹਨ। ਇਸ ਤੋਂ ਇਲਾਵਾ 410 ਮਾਮਲੇ ਦੂਜੇ ਜ਼ਿਲ੍ਹਿਆਂ ਤੋਂ ਹਨ ਜਿਨ੍ਹਾਂ ‘ਚੋਂ 38 ਲੋਕਾਂ ਦੀ ਮੌਤ ਹੋ ਚੁੱਕੀ ਹੈ।

Source: dailypost

Facebook Comments

Advertisement

ਤਾਜ਼ਾ

ਇੰਡੀਆ ਨਿਊਜ਼2 hours ago

ਕੋਰੋਨਾ ਕਾਰਨ ਮਰੇ 12 ਮਰੀਜ਼ਾਂ ਦੀਆਂ ਲਾਸ਼ਾਂ ਇੱਕ ਹੀ ਵੈਨ ‘ਚ ਲੈ ਗਏ ਸ਼ਮਸ਼ਾਨ, ਲੋਕਾਂ ਦਾ ਫੁਟਿਆ ਗੁੱਸਾ

ਦੇਸ਼ ‘ਚ ਕੋਰੋਨਾ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ ਅਤੇ ਰੋਜਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ।...

ਲੁਧਿਆਣਾ ਨਿਊਜ਼2 hours ago

ਲੁਧਿਆਣਾ ‘ਚ ਕੋਰੋਨਾ ਕਾਰਨ ਹਾਲਾਤ ਹੋਏ ਬੇਕਾਬੂ, 10 ਮੌਤਾਂ ਸਣੇ 255 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ

ਜ਼ਿਲ੍ਹਾ ਲੁਧਿਆਣਾ ‘ਚ ਕੋਰੋਨਾ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ ਅਤੇ ਰੋਜਾਨਾ ਨਵੇਂ ਕੇਸ ਸਾਹਮਣੇ ਆ ਰਹੇ...

ਬਾਲੀਵੁੱਡ2 hours ago

ਆ ਰਿਹਾ ਹੈ ਨੰਨਾ ਮਹਿਮਾਨ, ਸੈਫ ਅਲੀ ਖਾਨ ਦੇ ਘਰ ਮੁੜ ਗੂੰਜਣਗੀਆਂ ਕਿਲਕਾਰੀਆਂ

ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਦੇ ਫੈਨਸ ਲਈ ਇੱਕ ਖੁਸ਼ਖਬਰੀ ਸਾਹਮਣੇ ਆਈ ਹੈ। ਮੀਡੀਆ ਰਿਪੋਰਟ ਅਨੁਸਾਰ ਬਾਲੀਵੁੱਡ...

ਲੁਧਿਆਣਾ ਨਿਊਜ਼3 hours ago

ਲੁਧਿਆਣਾ ਦੀ ਸੈਂਟਰਲ ਜੇਲ੍ਹ ‘ਚੋਂ ਚੈਕਿੰਗ ਦੌਰਾਨ ਬਰਾਮਦ ਹੋਏ 6 ਮੋਬਾਈਲ

ਸੂਬੇ ਦੀਆਂ ਜੇਲ੍ਹਾਂ ਤੋਂ ਮੋਬਾਈਲ ਅਤੇ ਸਿਮ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਕੇਂਦਰੀ ਜੇਲ੍ਹ ਅਪਰਾਧੀਆਂ ਦਾ ਗੜ੍ਹ ਬਣਦੀ...

ਪੰਜਾਬ ਨਿਊਜ਼3 hours ago

ਪੰਜਾਬ ਤੇ ਚੰਡੀਗੜ੍ਹ ’ਚ ਭਾਰੀ ਮੀਂਹ ਦੀ ਭਵਿੱਖਬਾਣੀ: ਮੌਸਮ ਵਿਭਾਗ

ਮੌਸਮ ਵਿਭਾਗ ਵੱਲੋਂ ਉੱਤਰ ਪੱਛਮੀ ਭਾਰਤ ਦੇ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਉਤਰਾਖੰਡ, ਦਿੱਲੀ, ਉੱਤਰ ਪ੍ਰਦੇਸ਼ ਸਣੇ ਵੱਡੇ ਹਿੱਸਿਆਂ ਵਿੱਚ...

ਇੰਡੀਆ ਨਿਊਜ਼4 hours ago

ਖੁਸ਼ਖਬਰੀ, 6000 ਰੁਪਏ ਸਸਤਾ ਹੋਇਆ ਸੋਨਾ, ਜਾਣੋਂ ਤਾਜ਼ਾ ਕੀਮਤ

ਜੇਕਰ ਤੁਸੀਂ ਸੋਨਾ ਲੈਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਇੱਕ ਖੁਸ਼ਖਬਰੀ ਹੈ। ਪਿਛਲੇ ਕਈ ਦਿਨਾਂ ਤੋਂ ਰਿਕਾਰਡ ਰਿਹਾ...

ਲੁਧਿਆਣਾ ਨਿਊਜ਼4 hours ago

ਲੁਧਿਆਣਾ ਦੇ ਟਿੱਬਾ ਨੇੜੇ ਕਾਰ ਸਵਾਰ ਬਦਮਾਸ਼ਾਂ ਨੇ ਸਕੂਟੀ ਸਵਾਰ 3 ਨੌਜਵਾਨਾਂ ਨੂੰ ਮਾਰੀ ਟੱਕਰ, ਕੀਤੀ ਫਾਇਰਿੰਗ

ਲੁਧਿਆਣਾ ਦੇ ਟਿੱਬਾ ਇਲਾਕਾ ਦੇ ਅਧੀਨ ਪੈਂਦੀ ਜਾਗੀਰਪੁਰ ਕਾਲੋਨੀ ‘ਚ ਦੋ ਗੁੱਟਾਂ ਵਿਚਕਾਰ ਆਪਸੀ ਝੜਪ ਹੋਣ ਦਾ ਮਾਮਲਾ ਸਾਹਮਣਾ ਆਇਆ...

ਪਾਲੀਵੁੱਡ4 hours ago

ਮੁੜ ਸੁਰਖੀਆਂ ‘ਚ ਕਰਨ ਔਜਲਾ, ਮੰਗੇਤਰ ਨਾਲ ਹੋਇਆ ਇਹ ਵੀਡੀਓ ਵਾਇਰਲ

ਮਸ਼ਹੂਰ ਪੰਜਾਬੀ ਸਿੰਗਰ ਕਰਨ ਔਜਲਾ ਅਤੇ ਉਸਦੇ ਗੀਤਾਂ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ ਅਤੇ ਔਜਲਾ ਦੇ ਗਾਣੇ ਬੱਚੇ-ਬੱਚੇ...

ਲੁਧਿਆਣਾ ਨਿਊਜ਼4 hours ago

ਲੁਧਿਆਣਾ ‘ਚ ਜਨਮ ਅਸ਼ਟਮੀ ਮਨਾ ਰਹੇ ਸ਼ਰਧਾਲੂਆਂ ਲਈ ਜਰੂਰੀ ਨਿਯਮ: ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ

ਲੁਧਿਆਣਾ ‘ਚ ਬੁੱਧਵਾਰ ਨੂੰ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਤਿਉਹਾਰ ਮਨਾਉਂਦੇ...

ਪੰਜਾਬ ਨਿਊਜ਼5 hours ago

ਸਿਹਤ ਮੰਤਰੀ ਦਾ ਵੱਡਾ ਫੈਸਲਾ, 30 ਸਤੰਬਰ ਤੱਕ ਬਦਲੀਆਂ ਅਤੇ ਛੁੱਟੀਆਂ ਤੇ ਲਾਈ ਰੋਕ

ਪੰਜਾਬ ‘ਚ ਕੋਰੋਨਾ ਮਹਾਂਮਾਰੀ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ ਅਤੇ ਇਹ ਇੱਕ ਗੰਭੀਰ ਵਿਸ਼ਾ ਬਣਦਾ ਜਾ...

ਪੰਜਾਬ ਨਿਊਜ਼5 hours ago

ਕਲਯੁਗੀ ਮਾਂ ਆਪਣੀ ਹੀ ਨਾਬਾਲਗ ਧੀ ਤੋਂ ਕਰਵਾਉਣਾ ਚਾਹੁੰਦੀ ਦੀ ਦੇਹ ਵਪਾਰ ਦਾ ਧੰਦਾ, ਹੋਈ ਗ੍ਰਿਫਤਾਰ

ਨਵਾਂਸ਼ਹਿਰ ਦੇ ਪਿੰਡ ਜਿੰਦੋਵਾਲ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਕਲਯੁਗੀ ਮਾਂ ਖੁਦ ਆਪਣੀ ਸਕੀ ਧੀ ਨੂੰ...

ਪੰਜਾਬ ਨਿਊਜ਼5 hours ago

ਜਲੰਧਰ ‘ਚ ਬੇਕਾਬੂ ਹੋਇਆ ਕੋਰੋਨਾ, 4 ਮੌਤਾਂ ਸਣੇ 114 ਪਾਜ਼ੀਟਿਵ ਕੇਸ ਆਏ ਸਾਹਮਣੇ

ਜਲੰਧਰ ‘ਚ ਦਿਨ ਪ੍ਰਤੀ ਦਿਨ ਕੋਰੋਨਾ ਪੀੜਤਾਂ ਦੀ ਗਿਣਤੀ ‘ਚ ਵਾਧਾ ਹੋ ਰਿਹਾ ਹੈ ਜਿਹੜਾ ਕਿ ਸ਼ਹਿਰ ਵਾਸੀਆਂ ਲਈ ਵੱਡੀ...

Trending