ਮਿਲੀ ਜਾਣਕਾਰੀ ਅਨੁਸਾਰ ਲਾਰੈਂਸ ਬਿਸ਼ਨੋਈ ਗੈਂਗ ਦੇ ਮਾਸਟਰ ਮਾਈਂਡ ਸਮਨਦੀਪ ਸਿੰਘ ਦੇ ਨਾਲ ਹੀ ਬਠਿੰਡਾ ਪੁਲਸ ਨੇ ਤਿੰਨ ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਪਾਸੋਂ ਪੁਲਸ ਨੇ ਯੂ.ਪੀ. ਤੋਂ ਲਿਆਂਦੇ ਗਏ 10 ਨਾਜਾਇਜ਼ ਹਥਿਆਰ ਬਰਾਮਦ ਕੀਤੇ ਹਨ।

ਉੱਥੇ ਹੀ ਐੱਸ.ਐੱਸ.ਪੀ. ਬਠਿੰਡਾ ਅਜੇ ਮਲੂਜਾ ਨੇ ਕਿਹਾ ਕਿ ਪੁਲਸ ਅਨੁਸਾਰ ਬਠਿੰਡਾ ਦੇ ਫੋਕਲ ਪੁਆਇੰਟ ‘ਤੇ ਇਹ ਦੋਸ਼ੀ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਹੋਰ ਵੀ ਕਈ ਵੱਡੇ ਖੁਲਾਸੇ ਹੋ ਸਕਣ।
