ਅਪਰਾਧ

ਲੁਧਿਆਣਾ ਤੋਂ ਇੱਕੋ ਪਰਿਵਾਰ ਦੀਆਂ 4 ਕੁੜੀਆਂ ਗਾਇਬ

Published

on

ਲੁਧਿਆਣਾ : ਲੁਧਿਆਣਾ ‘ਚ ਇੱਕੋ ਪਰਿਵਾਰ ਦੀਆਂ 4 ਕੁੜੀਆਂ ਗਾਇਬ ਹੋ ਗਈਆਂ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ ‘ਚ ਜੁੱਟ ਗਈ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਮਧੂ ਬਾਲਾ ਨੇ ਕਿਹਾ ਕਿ ਇਕ ਹੀ ਘਰ ‘ਚ ਰਹਿਣ ਵਾਲੇ ਪਰਿਵਾਰਾਂ ਦੀਆਂ 4 ਕੁੜੀਆਂ ਗਾਇਬ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਉਕਤ ਕੁੜੀਆਂ ਘਰੋਂ ਕੰਮ ਲਈ ਨਿਕਲੀਆਂ ਸਨ ਪਰ ਵਾਪਸ ਨਹੀਂ ਪਰਤੀਆਂ।

ਪਰਿਵਾਰਾਂ ਵੱਲੋਂ ਸ਼ਿਕਾਇਤ ਕਰਨ ਤੋਂ ਬਾਅਦ ਪੁਲਸ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਖੰਗਾਲ ਰਹੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕੁੜੀਆਂ ਬੀਤੀ 10 ਜੁਲਾਈ ਤੋਂ ਗਾਇਬ ਹਨ ਅਤੇ ਅਜੇ ਤੱਕ ਘਰ ਨਹੀਂ ਪਰਤੀਆਂ। ਫਿਲਹਾਲ ਪੁਲਸ ਕੁੜੀਆਂ ਦੀ ਭਾਲ ‘ਚ ਜੁੱਟੀ ਹੋਈ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰਿਕ ਮੈਂਬਰ ਬਹੁਤ ਬੁਰੀ ਤਰ੍ਹਾਂ ਡਰੇ ਹੋਏ ਹਨ।

Facebook Comments

Trending

Copyright © 2020 Ludhiana Live Media - All Rights Reserved.