Connect with us

ਅਪਰਾਧ

ਬਰੇਲੀ ਤੋਂ ਲਿਆਂਦੇ ਜਾ ਰਹੇ 22 ਕਿਲੋ ਗਾਂਜੇ ਸਮੇਤ 4 ਮੁਲਜ਼ਮ ਗ੍ਰਿਫ਼ਤਾਰ

Published

on

4 accused arrested along with 22 kg ganja being brought from Bareilly

ਲੁਧਿਆਣਾ : ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ ਲੁਧਿਆਣਾ ਪੁਲਸ ਨੇ 22 ਕਿਲੋ ਗਾਂਜੇ ਸਮੇਤ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ‘ਚ ਸਫ਼ਲਤਾ ਹਾਸਲ ਕੀਤੀ ਹੈ। ਇਹ ਖੇਪ ਯੂ.ਪੀ. ਦੇ ਬਰੇਲੀ ਜ਼ਿਲ੍ਹੇ ਤੋਂ ਲਿਆ ਰਹੇ ਸਨ।

ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਵਿੱਚੋਂ ਦੋ ਯੂਪੀ, ਇਕ ਹਰਿਆਣਾ ਅਤੇ ਇਕ ਬਿਹਾਰ ਦਾ ਰਹਿਣ ਵਾਲਾ ਹੈ। ਇਹ ਸਾਰੇ ਕਾਰ ਵਿੱਚ ਸਵਾਰ ਹੋ ਕੇ ਆ ਰਹੇ ਸਨ। ਮੁਲਜ਼ਮਾਂ ਵੱਲੋਂ ਨਸ਼ੇ ਦੀ ਖੇਪ ਇਥੇ ਕੰਮ ਕਰਦੇ ਪ੍ਰਵਾਸੀਆਂ ਨੂੰ ਪਹੁੰਚਾਈ ਜਾਣੀ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

Facebook Comments

Trending