Connect with us

ਇੰਡੀਆ ਨਿਊਜ਼

ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅਗਸਤ 2019 ਤੱਕ ਦੇਸ਼ ਦੀ ਰੱਖਿਆ ਕਰਦਿਆਂ 35,000 ਜਵਾਨ ਹੋਏ ਸ਼ਹੀਦ, ਸੀ.ਆਰ.ਪੀ.ਐਫ ਸਭ ਤੋਂ ਵੱਧ

Published

on

ਦੇਸ਼ ਦੀ ਆਜ਼ਾਦੀ ‘ਤੋਂ ਲੈ ਕੇ ਅਗਸਤ ਤੱਕ  ਭਾਰਤ ਦੀ ਰੱਖਿਆ ਕਰਦਿਆਂ 35,000 ਜਵਾਨ ਹੋਏ ਸ਼ਹੀਦ, ਜਾਰੀ ਅੰਕੜਿਆਂ ਅਨੁਸਾਰ ਸਤੰਬਰ 2018 ਤੋਂ ਅਗਸਤ 2019 ਦਰਮਿਆਨ ਰਾਜ ਪੁਲਿਸ ‘ਤੇ ਅਰਧ ਸੈਨਿਕ ਬਲ ਦੇ 292 ਜਵਾਨ ਸ਼ਹੀਦ ਹੋਏ ਹਨ। ਪਿਛਲੇ ਇੱਕ ਸਾਲ ਵਿੱਚ, ਕੇਂਦਰੀ ਰਿਜ਼ਰਵ ਪੁਲਿਸ ਫੋਰਸ CRPF ਵਿੱਚ ਸਭ ਤੋਂ ਵੱਧ 67 ਜਵਾਨ ਮਾਰੇ ਗਏ ਹਨ। ਇਨ੍ਹਾਂ ਵਿੱਚ ਫਰਵਰੀ 2019 ਵਿੱਚ ਪੁਲਵਾਮਾ ਅੱਤਵਾਦੀ ਹਮਲੇ ਵਿੱਚ ਸ਼ਹੀਦ ਹੋਏ 40 ਜਵਾਨ ਵੀ ਸ਼ਾਮਲ ਹਨ। ਸਤੰਬਰ, 2018 ਤੋਂ ਅਗਸਤ, 2019 ਦੇ ਦੌਰਾਨ, ਦੇਸ਼ ਵਿੱਚ ਅੱਤਵਾਦ ਵਿਰੋਧੀ ਅਤੇ ਹੋਰ ਕਾਰਵਾਈਆਂ ਵਿੱਚ CFPF  ‘ਤੇ ਬਾਰਡਰ ਸਿਕਿਓਰਿਟੀ ਫੋਰਸ BSF ਦੇ 292 ਜਵਾਨ ਮਾਰੇ ਗਏ ਹਨ। ਪਿਛਲੇ ਇੱਕ ਸਾਲ ਵਿੱਚ, ਬੀਐਸਐਫ ਦੇ 41, ਇੰਡੋ ਤਿੱਬਤੀ ਬਾਰਡਰ ਪੁਲਿਸ ITBP  ਦੇ 23 ਅਤੇ ਜੰਮੂ-ਕਸ਼ਮੀਰ ਪੁਲਿਸ ਦੇ 24 ਜਵਾਨ ਸ਼ਹੀਦ ਹੋਏ ਹਨ।

ਇਕ ਸਾਲ ਦੇ ਦੌਰਾਨ, ਮਹਾਰਾਸ਼ਟਰ ਪੁਲਿਸ ਦੇ 20 ਜਵਾਨ ਸ਼ਹੀਦ ਹੋਏ, ਜਿਨ੍ਹਾਂ ਵਿੱਚੋਂ 15 ਦੀ ਮੌਤ ਗੜਚਿਰੋਲੀ ਵਿੱਚ ਬਾਰੂਦੀ ਸੁਰੰਗ ਦੀ ਚਪੇਟ ਵਿੱਚ ਆਉਣ ਕਾਰਨ ਹੋਈ। ਛੱਤੀਸਗੜ੍ਹ ਦੇ 14, ਕਰਨਾਟਕ ਪੁਲਿਸ ਦੇ 12, ਰੇਲਵੇ ਸੁਰੱਖਿਆ ਬਲ ਦੇ 11 ਜਵਾਨ ਸ਼ਹੀਦ ਹੋਏ ਹਨ। ਦਿੱਲੀ ਤੇ ਰਾਜਸਥਾਨ ਪੁਲਿਸ ਦੇ 10-10 ਤੇ CIFS  ਦੇ 6 ਜਵਾਨਾਂ ਨੇ ਆਪਣੀ ਜਾਨ ਗਵਾਈ। ਝਾਰਖੰਡ, ਉਤਰਾਖੰਡ, ਅਰੁਣਾਚਲ ਪ੍ਰਦੇਸ਼, ਹਰਿਆਣਾ, ਮਣੀਪੁਰ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਸਿੱਕਮ, ਹਿਮਾਚਲ ਪ੍ਰਦੇਸ਼, ਤ੍ਰਿਪੁਰਾ ਦੇ ਜਵਾਨ ਵੀ ਸ਼ਹੀਦਾਂ ਦੀ ਸੂਚੀ ਵਿੱਚ ਸ਼ਾਮਲ ਹਨ। ਅਸਾਮ ਰਾਈਫਲਜ਼ ਅਤੇ ਰਾਸ਼ਟਰੀ ਆਫ਼ਤ ਆਫਤ ਫੋਰਸ ਦੇ ਜਵਾਨ ਵੀ ਸ਼ਹੀਦਾਂ ਵਿੱਚ ਸ਼ਾਮਲ ਹਨ।

Facebook Comments

Trending