ਪੰਜਾਬੀ

350 ਨਵੇਂ ਚਾਰਟਰਡ ਅਕਾਊਂਟੈਂਟਸ ਨੂੰ ਮੈਂਬਰਸ਼ਿਪ ਡਿਗਰੀਆਂ ਨਾਲ ਕੀਤਾ ਸਨਮਾਨਿਤ

Published

on

ਲੁਧਿਆਣਾ : ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਚਾਰਟਰਡ ਅਕਾਊਂਟੈਂਟਸ ਦੀ ਸਾਲਾਨਾ ਕਨਵੋਕੇਸ਼ਨ-2023 ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ। ਸਮਾਗਮ ਦੌਰਾਨ ਕਰੀਬ 350 ਨਵੇਂ ਯੋਗਤਾ ਪ੍ਰਾਪਤ ਚਾਰਟਰਡ ਅਕਾਊਂਟੈਂਟਸ ਨੂੰ ਮੈਂਬਰਸ਼ਿਪ ਡਿਗਰੀਆਂ ਨਾਲ ਸਨਮਾਨਿਤ ਕੀਤਾ ਗਿਆ।ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਸਿੱਧੂ,  ਵਿਧਾਇਕ ਗੁਰਪ੍ਰੀਤ ਸਿੰਘ ਬੱਸੀ ਗੋਗੀ ਅਤੇ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਸੁਰੇਸ਼ ਗੋਇਲ ਵੀ ਮੌਜੂਦ ਸਨ।

ਸਮਾਗਮ ਮੌਕੇ ਆਪਣੇ ਸੰਬੋਧਨ ਦੋਰਾਨ ਸਪੀਕਰ ਸੰਧਵਾਂ ਵਲੋਂ ਨਵੇਂ ਭਰਤੀ ਹੋਏ ਚਾਰਟਰਡ ਅਕਾਊਂਟੈਂਟਸ ਨੂੰ ਇਸ ਮੀਲ ਪੱਥਰ ਨੂੰ ਹਾਸਲ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਚਾਰਟਰਡ ਅਕਾਊਂਟੈਂਟ ਰਾਸ਼ਟਰ ਨਿਰਮਾਣ ਵਿੱਚ ਭਾਈਵਾਲ ਹੋਣ ਦੇ ਨਾਤੇ ਸਾਡੀ ਆਰਥਿਕਤਾ ਦੀ ਵੱਡੀ ਜ਼ਿੰਮੇਵਾਰੀ ਹਨ। ਇਸ ਲਈ ਉਨ੍ਹਾਂ ਡੱਟ ਕੇ ਮਿਹਨਤ ਕਰਦਿਆਂ ਦੇਸ਼ਹਿੱਤ ਅਤੇ ਮਾਨਵਤਾ ਦੀ ਭਲਾਈ ਵਿੱਚ ਯੋਗਦਾਨ ਪਾਉਂਦਿਆਂ ਆਪਣੇ ਕੰਮ ਪ੍ਰਤੀ ਸਮਰਪਿਤ ਹੋਣਾ ਚਾਹੀਦਾ ਹੈ।

ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ ਦੀ ਐਨ.ਆਈ.ਆਰ.ਸੀ. ਦੀ ਲੁਧਿਆਣਾ ਸ਼ਾਖਾ ਵਲੋਂ ਕਨਵੋਕੇਸ਼ਨ-2023 ਸਮਾਰੋਹ ਦੀ ਮੇਜ਼ਬਾਨੀ ਕੀਤੀ ਤਾਂ ਜੋ ਨਵੇਂ ਯੋਗਤਾ ਪ੍ਰਾਪਤ ਮੈਂਬਰਾਂ ਦੀ ਸਹੂਲਤ ਲਈ ਮੈਂਬਰਸ਼ਿਪ ਦੇ ਸਰਟੀਫਿਕੇਟ ਪ੍ਰਦਾਨ ਕੀਤੇ ਜਾ ਸਕਣ।

ਇਸ ਸਮਾਗਮ ਮੌਕੇ ਐਨ.ਆਈ.ਆਰਸੀ. ਦੇ ਵਾਈਸ ਚੇਅਰਮੈਨ ਸੀ.ਏ. ਦਿਨੇਸ਼ ਸ਼ਰਮਾ, ਐਨ.ਆਈ.ਆਰ.ਸੀ. ਮੈਂਬਰ ਸੀ.ਏ. ਸ਼ਾਲਿਨੀ ਗੁਪਤਾ ਵੀ ਹਾਜ਼ਰ ਸਨ ਅਤੇ ਉਨ੍ਹਾਂ ਮੈਂਬਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਖਜ਼ਾਨਚੀ ਸੀ.ਏ. ਰਾਕੇਸ਼ ਗਰੋਵਰ, ਐਨ.ਆਈ.ਸੀ.ਏ.ਐਸ.ਏ. ਲੁਧਿਆਣਾ ਦੇ ਚੇਅਰਮੈਨ ਸੀ.ਏ. ਵਿਕਾਸ ਕਵਾਤਰਾ, ਐਨ.ਆਈ.ਸੀ.ਏ.ਐਸ.ਏ. ਲੁਧਿਆਣਾ ਦੇ ਮੈਂਬਰ ਸੀ.ਏ. ਅਵਨੀਤ ਸਿੰਘ ਵੀ ਇਸ ਮੌਕੇ ਹਾਜ਼ਰ ਸਨ।

ਕੇਂਦਰੀ ਕੌਂਸਲ ਮੈਂਬਰ ਸੀ.ਏ. ਚਰਨਜੋਤ ਸਿੰਘ ਨੰਦਾ ਅਤੇ ਸੀ.ਏ. (ਡਾ.) ਸੰਜੀਵ ਕੁਮਾਰ ਸਿੰਘਲ ਅਤੇ ਆਈ.ਸੀ.ਏ.ਆਈ. ਦੇ ਸੀ.ਏ. ਹੰਸ ਰਾਜ ਚੁਗ ਨੇ ਲੁਧਿਆਣਾ ਤੋਂ ਲਾਈਵ ਟੈਲੀਕਾਸਟ ਰਾਹੀਂ ਭਾਗੀਦਾਰਾਂ ਨੂੰ ਸੰਬੋਧਨ ਕੀਤਾ। ਪ੍ਰੋਗਰਾਮ ਦੀ ਸਮਾਪਤੀ ਵਾਈਸ ਚੇਅਰਮੈਨ ਸੀ.ਏ. ਦੇ ਧੰਨਵਾਦੀ ਮਤੇ ਨਾਲ ਕੀਤੀ ਗਈ।

Facebook Comments

Trending

Copyright © 2020 Ludhiana Live Media - All Rights Reserved.