Connect with us

ਅਪਰਾਧ

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਦੋ ਪਰਿਵਾਰਾਂ ਤੋਂ ਠੱਗੇ 35 ਲੱਖ, ਏਜੰਟ ਖਿਲਾਫ਼ ਪਰਚਾ ਦਰਜ

Published

on

35 lakh swindled from two families by sending them abroad, case registered against agent

ਲੁਧਿਆਣਾ : ਕੈਨੇਡਾ ਜਾ ਕੇ ਆਪਣਾ ਭਵਿੱਖ ਬਣਾਉਣ ਦਾ ਸੁਪਨਾ ਲੈਣ ਵਾਲੇ ਦੋ ਵਿਅਕਤੀਆਂ ਦੇ ਪਰਿਵਾਰਾਂ ਨੂੰ ਨਿਸ਼ਾਨਾ ਬਣਾ ਕੇ ਟ੍ਰੈਵਲ ਏਜੰਟ ਨੇ ਲੱਖਾਂ ਰੁਪਏ ਹੜੱਪ ਲਏ। ਉਕਤ ਮਾਮਲੇ ਵਿਚ ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਜਮਾਲਪੁਰ ਪੁਲਿਸ ਨੇ ਪਿੰਡ ਧਨਾਨਸੂ ਦੇ ਰਹਿਣ ਵਾਲੇ ਅਮਰਜੀਤ ਸਿੰਘ ਦੇ ਬਿਆਨ ਉਪਰ ਹਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਨਵਜੋਤ ਕੌਰ ਖ਼ਿਲਾਫ਼ ਧੋਖਾਦੇਹੀ ਅਤੇ ਇਮੀਗ੍ਰੇਸ਼ਨ ਐਕਟ ਅਧੀਨ ਪਰਚਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਠੱਗੀ ਦਾ ਸ਼ਿਕਾਰ ਹੋਏ ਅਮਰਜੀਤ ਸਿੰਘ ਮੁਤਾਬਕ ਮੁੱਦਈ ਆਪ ਅਤੇ ਉਸਦੇ ਪੁੱਤਰ ਦਾ 2 ਸਾਲਾ ਵਰਕ ਪਰਮਿਟ ਤੇ ਕਨੇਡਾ ਜਾਣਾ ਚਾਹੁੰਦੇ ਸਨ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਫ਼ਤਹਿਗਡ਼੍ਹ ਸਾਹਿਬ ਪਿੰਡ ਰਾਏਪੁਰ ਰਈਆ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਅਤੇ ਉਸ ਦੀ ਪਤਨੀ ਨਵਜੋਤ ਕੌਰ ਨਾਲ ਹੋਈ, ਜਿਨ੍ਹਾਂ ਦਾਅਵਾ ਕੀਤਾ ਕਿ ਉਹ ਦੋਨਾਂ ਨੂੰ ਵਰਕ ਪਰਮਿਟ ਤੇ ਕੈਨੇਡਾ ਭੇਜ ਦੇਣਗੇ।

ਏਜੰਟ ਨੇ ਪਤੀ ਪਤਨੀ ਨੇ ਮੁਦਈ ਕੋਲੋਂ ਪੰਦਰਾਂ ਲੱਖ ਰੁਪਏ ਹੜੱਪ ਲਏ। ਪੈਸਾ ਵਸੂਲਣ ਤੋਂ ਬਾਅਦ ਦਿੱਤੀ ਮਿਆਦ ਮੁੱਕਣ ਦੇ ਬਾਵਜੂਦ ਉਨ੍ਹਾਂ ਦਾ ਵੀਜਾ ਤੇ ਵਰਕ ਪਰਮਿਟ ਨਾ ਆਇਆ ਤਾਂ ਉਨ੍ਹਾਂ ਨੇ ਏਜੰਟ ਕੋਲੋਂ ਪੈਸੇ ਵਾਪਸ ਮੰਗਣੇ ਸ਼ੁਰੂ ਕਰ ਦਿੱਤੇ।ਵਾਰ ਵਾਰ ਤਰੀਕਾਂ ਦੇ ਕੇ ਵੀ ਆਰੋਪੀਆਂ ਨੇ ਨਾ ਤਾਂ ਉਸ ਦੀ ਨਕਦੀ ਮੋੜੀ ਅਤੇ ਨਾ ਹੀ ਉਸ ਦਾ ਵੀਜ਼ਾ ਲਗਵਾ ਕੇ ਦਿੱਤਾ। ਉਨ੍ਹਾਂ ਇਹ ਮਾਮਲਾ ਪੁਲਿਸ ਦੇ ਆਲਾ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ।

Facebook Comments

Trending