ਪੰਜਾਬੀ

340 ਉੱਦਮੀਆਂ ਨੇ “ਸਟ੍ਰੈੱਸ ਤੋਂ ਸਟਰੈਨਥ” ਵਿਸ਼ੇ ‘ਤੇ ਸੈਸ਼ਨ ਵਿੱਚ ਲਿਆ ਭਾਗ

Published

on

ਲੁਧਿਆਣਾ : ਫੈਡਰੇਸ਼ਨ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਆਰਗੇਨਾਈਜੇਸ਼ਨ (ਫੀਕੋ) ਨੇ “ਸਟ੍ਰੈੱਸ ਤੋਂ ਸਟਰੈਨਥ” ਵਿਸ਼ੇ ‘ਤੇ ਇੱਕ ਇੰਟਰਐਕਟਿਵ ਸੈਸ਼ਨ ਦਾ ਆਯੋਜਨ ਕੀਤਾ। ਫੀਕੋ ਦੇ 340 ਤੋਂ ਵੱਧ ਮੈਂਬਰਾਂ ਨੇ ਸੈਸ਼ਨ ਤੋਂ ਲਾਭ ਉਠਾਇਆ। ਇਸ ਮੌਕੇ ਪ੍ਰਸਿੱਧ ਮਨੋਚਿਕਿਤਸਕ ਡਾ. ਗਿਰੀਸ਼ ਪਟੇਲ ਮੁੱਖ ਬੁਲਾਰੇ ਸਨ।

ਸ਼. ਗੁਰਮੀਤ ਸਿੰਘ ਕੁਲਾਰ ਪ੍ਰਧਾਨ ਫਿਕੋ ਨੇ ਡਾ: ਗਿਰੀਸ਼ ਪਟੇਲ ਦਾ ਸੁਆਗਤ ਕਰਦਿਆਂ ਕਿਹਾ ਕਿ ਅੱਜ ਦੀ ਜ਼ਿੰਦਗੀ ਵਿੱਚ ਸਾਡੇ ਵਿੱਚੋਂ ਹਰ ਕੋਈ ਤਣਾਅ ਤੋਂ ਪ੍ਰੇਸ਼ਾਨ ਹੈ, ਉਨ੍ਹਾਂ ਕਿਹਾ ਜੇਕਰ ਜਲਦੀ ਠੀਕ ਨਾ ਕੀਤਾ ਜਾਵੇ ਤਾਂ ਤਣਾਅ ਡਿਪਰੈਸ਼ਨ ਦਾ ਕਾਰਨ ਬਣ ਸਕਦਾ ਹੈ। ਡਾ. ਗਿਰੀਸ਼ ਪਟੇਲ ਭਾਰਤ ਦੇ ਸਭ ਤੋਂ ਵਧੀਆ ਮਨੋ-ਚਿਕਿਤਸਕਾਂ ਵਿੱਚੋਂ ਇੱਕ ਹਨ, ਸਾਡੇ ਸਟ੍ਰੈੱਸ ਤੋਂ ਸਟਰੈਨਥ ਵਿੱਚ ਬਦਲਣ ਲਈ ਸਾਨੂੰ ਸਿਖਾਉਣ ਲਈ ਡਾ: ਗਿਰਿਸ਼ ਪਟੇਲ ਉਤਮ ਵਿਅਕਤੀ ਹਨ।

ਡਾ: ਗਿਰੀਸ਼ ਪਟੇਲ ਨੇ ਆਪਣੇ ਲੈਕਚਰ ਵਿੱਚ ਧਿਆਨ ਅਤੇ ਵੱਖ-ਵੱਖ ਯੋਗਿਕ ਤਕਨੀਕਾਂ ਰਾਹੀਂ ਇੱਕ ਸਥਿਰ ਮਨ ਬਣਾਉਣ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਥਿਤੀ ਨੂੰ ਸਵੀਕਾਰ ਕਰਕੇ ਹੀ ਅਸੀਂ ਆਪਣਾ ਨਜ਼ਰੀਆ ਬਦਲ ਸਕਦੇ ਹਾਂ। ਉਨ੍ਹਾਂ ਕਿਹਾ ਕਿ ਚੁਣੌਤੀਆਂ ਦਾ ਸਾਹਮਣਾ ਕਰਨਾ ਹੀ ਓਹਨਾ ਦਾ ਹੱਲ ਹੁੰਦਾ ਹੈ। ਉਨ੍ਹਾਂ ਨੇ ਜੀਵਨ ਪ੍ਰਤੀ ਸਹੀ ਅਤੇ ਨੈਤਿਕ ਪਹੁੰਚ ਰੱਖਣ ‘ਤੇ ਵੀ ਜ਼ੋਰ ਦਿੱਤਾ।

ਓਹਨਾ ਕਿਹਾ ਕਿ ਸਹੀ ਢੰਗ ਅਤੇ ਢੁਕਵੇਂ ਤਰੀਕੇ ਜੀਵਨ ਨੂੰ ਆਸਾਨ ਬਣਾ ਦਿੰਦੇ ਹਨ । ਓਹਨਾ ਅੱਗੇ ਕਿਹਾ ਕਿ ਹਰ ਸਥਿਤੀ ਦਾ ਹਮੇਸ਼ਾ ਇੱਕ ਸਕਾਰਾਤਮਕ ਪੱਖ ਹੁੰਦਾ ਹੈ, ਸਾਨੂੰ ਹਰ ਚੀਜ਼ ਵਿੱਚ ਸਕਾਰਾਤਮਕਤਾ ਦੀ ਭਾਲ ਕਰਨ ਦੀ ਜ਼ਰੂਰਤ ਹੁੰਦੀ ਹੈ, ਇੱਕ ਸਕਾਰਾਤਮਕ ਨਜ਼ਰੀਆ ਲੱਭਣ ਦੀ ਆਦਤ ਆਖਰਕਾਰ ਸਾਡੀ ਜ਼ਿੰਦਗੀ ਵਿੱਚੋਂ ਤਣਾਅ ਨੂੰ ਦੂਰ ਕਰ ਦੇਵੇਗੀ।

 

Facebook Comments

Trending

Copyright © 2020 Ludhiana Live Media - All Rights Reserved.