Connect with us

ਪੰਜਾਬ ਨਿਊਜ਼

ਪੰਜਾਬ ‘ਚ 300 ਨਿੱਜੀ ਹਸਪਤਾਲਾਂ ਨੇ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਤੋਂ ਕੀਤੇ ਹੱਥ ਖੜ੍ਹੇ, 40 ਦਿਨਾਂ ਤੋਂ ਨਹੀਂ ਹੋਈ ਅਦਾਇਗੀ

Published

on

300 private hospitals in Punjab withdraw from Lifetime Health Insurance Scheme, non-payment for 40 days

ਗੁਰਦਸਪੁਰ : ਸਰਕਾਰੀ ਨੀਤੀਆਂ ਅਤੇ ਸਿਹਤ ਬੀਮਾ ਕੰਪਨੀ ਦੇ ਤਾਨਾਸ਼ਾਹੀ ਰਵੱਈਏ ਕਾਰਨ ਨਿੱਜੀ ਹਸਪਤਾਲਾਂ ਵੱਲੋਂ ਪੰਜਾਬ ਵਿਚ ਸਰਕਾਰੀ ਆਯੂਸ਼ਮਾਨ ਮੈਡੀਕਲ ਬੀਮਾ ਯੋਜਨਾ ਵਿਚ ਇਲਾਜ ਕਰਨ ਤੋਂ ਹੱਥ ਖੜ੍ਹੇ ਕਰ ਦਿੱਤੇ ਗਏ ਹਨ।

ਇਸ ਮਾਮਲੇ ਨੂੰ ਲੈ ਕੇ ਪੰਜਾਬ ਦੇ ਨਿੱਜੀ ਹਸਪਤਾਲਾਂ ਦੀ ਸੰਸਥਾ ਆਈਐੱਮਏ ਨੇਂ ਪੰਜਾਬ ਪੱਧਰੀ ਮੀਟਿੰਗ ਲੁਧਿਆਣਾ ਵਿਚ ਕੀਤੀ ਸੀ, ਜਿਸ ਵਿਚ 300 ਤੋਂ ਵੱਧ ਹਸਪਤਾਲਾਂ ਦੇ ਡਾਕਟਰ ਸ਼ਾਮਲ ਹੋਏ। ਇਸ ਮੌਕੇ ਇਕੱਠੇ ਹੋਏ ਹਸਪਤਾਲਾਂ ਦੇ ਡਾਕਟਰਾਂ ਤੇ ਮਾਲਕਾਂ ਨੇ ਇਸ ਯੋਜਨਾ ਤਹਿਤ ਇਲਾਜ ਕਰਨ ਤੋਂ ਇਨਕਾਰ ਕਰਦੇ ਹੋਏ ਆਪਣੇ ਫ਼ੈਸਲੇ ਅਥਾਰਟੀ ਨੂੰ ਪੱਤਰ ਦੇ ਰੂਪ ਵਿਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਨੂੰ ਸੌਂਪੇ।

ਇਸ ਮੌਕੇ ਆਈਐੱਮਏ ਦੇ ਪ੍ਰਧਾਨ ਡਾ. ਕੁਲਦੀਪ ਸਿੰਘ ਅਰੋੜਾ ਤੇ ਸਾਬਕਾ ਪ੍ਰਧਾਨ ਨਵਜੋਤ ਦਹੀਆ ਨੇ ਦੱਸਿਆ ਕਿ ਮੈਡੀਕਲ ਇੰਸ਼ੋਰੈਂਸ ਕੰਪਨੀਆਂ ਟੈਂਡਰ ਲੈਣ ਦੀ ਹੋੜ ਵਿਚ ਬਹੁਤ ਘੱਟ ਰੇਟ ’ਤੇ ਟੈਂਡਰ ਚੁੱਕ ਲੈਂਦੀਆਂ ਹਨ ਪਰ ਬਾਅਦ ਵਿਚ ਆਪਣੇ ਹਿਸਾਬ ਨਾਲ ਗਲਤ ਤੱਥ ਪੇਸ਼ ਕਰ ਕੇ ਜਾਂ ਹਸਪਤਾਲਾਂ ਦੇ ਡਾਕਟਰਾਂ ਜਾਂ ਮਾਲਕਾਂ ਨੂੰ ਤੰਗ ਕਰ ਕੇ ਅਦਾਇਗੀਆਂ ਨਹੀਂ ਕਰਦੀਆਂ।

ਜਦੋਂ ਕੋਈ ਮਰੀਜ਼ ਹਸਪਤਾਲ ਵਿਚ ਦਾਖਲ ਹੁੰਦਾ ਹੈ ਤਾਂ ਉਸ ਦੀ ਮਨਜ਼ੂਰੀ ਨੂੰ 6 ਘੰਟੇ ਵਿਚ ਦੇਣੀ ਜ਼ਰੂਰੀ ਹੁੰਦੀ ਹੈ ਪਰ ਕੰਪਨੀ 6 ਘੰਟੇ ਦੀ ਬਜਾਏ ਦੋ ਤੋਂ ਤਿੰਨ ਦਿਨ ਮਨਜ਼ੂਰੀ ਨੂੰ ਲਗਾਉਂਦੀ ਹੈ ਤਾਂ ਜੋ ਮਰੀਜ਼ ਆਪਣਾ ਨਿੱਜੀ ਹਸਪਤਾਲ ਵਿਚ ਇਲਾਜ ਨਾ ਕਰਵਾ ਸਕਣ। ਹਸਪਤਾਲ ਵੱਲੋਂ ਮਰੀਜ਼ ਦੇ ਕੀਤੇ ਇਲਾਜ ਦੇ ਪੈਸੇ ਵੀ ਮਿੱਥੇ ਹੋਏ ਸਮੇਂ 15 ਦਿਨ ਵਿਚ ਅਦਾ ਨਹੀਂ ਕੀਤੇ ਜਾਂਦੇ ਹਨ।

ਸੰਸਥਾ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਪਿਛਲੇ 40 ਦਿਨਾਂ ਤੋਂ ਕਿਸੇ ਵੀ ਪ੍ਰਾਈਵੇਟ ਹਸਪਤਾਲ ਦੀ ਕੋਈ ਅਦਾਇਗੀ ਮੈਡੀਕਲ ਕੰਪਨੀ ਨੇ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਉਦੋਂ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਹੋਰ ਵੱਡੇ ਮੈਡੀਕਲ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਸੀ ਪਰ ਉਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਆਈਐੱਮਏ ਨੇ ਫ਼ੈਸਲਾ ਲਿਆ ਹੈ ਕਿ ਜੇ ਮਿੱਥੇ ਸਮੇਂ ’ਤੇ ਪਰੇਸ਼ਾਨੀਆਂ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਮੁਫ਼ਤ ਮੈਡੀਕਲ ਸੇਵਾ ਦੀ ਸਕੀਮ ਨੂੰ ਛੱਡਣ ਲਈ ਮਜਬੂਰ ਹੋਣਗੇ।

Facebook Comments

Advertisement

Advertisement

ਤਾਜ਼ਾ

Another arrest in case of incident at Singhu border, find out who is the second accused Another arrest in case of incident at Singhu border, find out who is the second accused
ਅਪਰਾਧ23 mins ago

ਸਿੰਘੂ ਬਾਰਡਰ ’ਤੇ ਹੋਈ ਘਟਨਾ ਦੇ ਮਾਮਲੇ ’ਚ ਇਕ ਹੋਰ ਗ੍ਰਿਫਤਾਰੀ, ਜਾਣੋ ਕੌਣ ਹੈ ਦੂਜਾ ਦੋਸ਼ੀ

ਜੰਡਿਆਲਾ ਗੁਰੂ : ਜ਼ਿਲ੍ਹਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਅਧੀਨ ਆਉਂਦੇ ਪਿੰਡ ਅਮਰਕੋਟ ਤੋਂ ਨਰਾਇਣ ਸਿੰਘ ਨੇ ਸਿੰਘੂ ਬਾਰਡਰ ’ਤੇ ਹੋਈ...

OP Sony starts waiving arrears of up to 2 kW OP Sony starts waiving arrears of up to 2 kW
ਪੰਜਾਬ ਨਿਊਜ਼45 mins ago

ਓਪੀ ਸੋਨੀ ਵੱਲੋਂ 2 ਕਿਲੋਵਾਟ ਤਕ ਦੇ ਬਕਾਇਆ ਰਾਸ਼ੀ ਮੁਆਫ਼ ਕਰਨ ਦੀ ਸ਼ੁਰੂਆਤ

ਅੰਮ੍ਰਿਤਸਰ : ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਨੂੰ 2 ਕਿਲੋਵਾਟ ਲੋਡ ਵਾਲੇ ਘਰੇਲੂ ਬਿਜਲੀ ਬਿੱਲਾਂ ਦੇ ਪਿਛਲੇ ਸਮੁੱਚੇ ਬਕਾਏ ਨੂੰ...

Nihang Sarabjit remanded for 7 days in Singhu border case Nihang Sarabjit remanded for 7 days in Singhu border case
ਇੰਡੀਆ ਨਿਊਜ਼1 hour ago

ਸਿੰਘੂ ਬਾਰਡਰ ਮਾਮਲੇ ‘ਚ ਨਿਹੰਗ ਸਰਬਜੀਤ ਨੂੰ 7 ਦਿਨਾਂ ਦਾ ਰਿਮਾਂਡ

ਜਾਣਕਾਰੀ ਅਨੁਸਾਰ ਸਿੰਘੂ ਬਾਰਡਰ ‘ਤੇ ਹੋਈ ਨੌਜਵਾਨ ਲਖਬੀਰ ਸਿੰਘ ਦੀ ਹੱਤਿਆ ਦੇ ਦੋਸ਼ੀ ਨਿਹੰਗ ਸਰਬਜੀਤ ਸਿੰਘ ਨੂੰ 7 ਦਿਨ ਦੇ...

Accused of burglary arrested, 11 mobiles and motorcycles recovered Accused of burglary arrested, 11 mobiles and motorcycles recovered
ਅਪਰਾਧ2 hours ago

ਚੋਰੀ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਵਾਲਾ ਮੁਲਜ਼ਮ ਗ੍ਰਿਫ਼ਤਾਰ, 11 ਮੋਬਾਇਲ ਤੇ ਮੋਟਰਸਾਈਕਲ ਬਰਾਮਦ

ਲੁਧਿਆਣਾ : ਮੋਬਾਇਲ ਫੋਨ ਅਤੇ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਨੂੰ ਥਾਣਾ ਡਵੀਜ਼ਨ ਨੰਬਰ ਦੋ ਦੀ...

Police raid prostitution den, arrest six, including women Police raid prostitution den, arrest six, including women
ਅਪਰਾਧ2 hours ago

ਜਿਸਮਫਰੋਸ਼ੀ ਦੇ ਅੱਡੇ ‘ਤੇ ਪੁਲਿਸ ਨੇ ਕੀਤੀ ਛਾਪਾਮਾਰੀ , ਔਰਤਾਂ ਸਣੇ ਛੇ ਗ੍ਰਿਫ਼ਤਾਰ

ਲੁਧਿਆਣਾ : ਬਦਕਾਰੀ ਦੇ ਅੱਡੇ ‘ਤੇ ਛਾਪਾਮਾਰੀ ਕਰਦਿਆਂ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਤਿੰਨ ਔਰਤਾਂ ਸਮੇਤ ਛੇ ਨੂੰ ਗ੍ਰਿਫ਼ਤਾਰ...

Used to smuggle illicit liquor under the guise of auto driving Used to smuggle illicit liquor under the guise of auto driving
ਅਪਰਾਧ2 hours ago

ਆਟੋ ਚਲਾਉਣ ਦੀ ਆੜ ਵਿੱਚ ਕਰਦਾ ਸੀ ਨਾਜਾਇਜ਼ ਸ਼ਰਾਬ ਦੀ ਤਸਕਰੀ

ਲੁਧਿਆਣਾ : ਥਾਣਾ ਪੀਏਯੂ ਦੀ ਪੁਲਿਸ ਨੇ ਨਾਜਾਇਜ਼ ਸ਼ਰਾਬ ਦੀ ਸਪਲਾਈ ਦੇਣ ਜਾ ਰਹੇ ਚੰਦਰ ਨਗਰ ਦੇ ਵਾਸੀ ਮੁਲਜ਼ਮ ਕਿਰਵੀ...

Elderly woman held hostage by two women, lawsuit filed Elderly woman held hostage by two women, lawsuit filed
ਅਪਰਾਧ3 hours ago

ਦੋ ਔਰਤਾਂ ਨੇ ਬਜ਼ੁਰਗ ਮਹਿਲਾ ਨੂੰ ਬਣਾਇਆ ਬੰਧਕ, ਮੁਕੱਦਮਾ ਦਰਜ

ਲੁਧਿਆਣਾ : ਬੇਟੀ ਦੀ ਤਲਾਸ਼ ਕਰਨ ਦੇ ਬਹਾਨੇ ਘਰ ਅੰਦਰ ਦਾਖ਼ਲ ਹੋਈਆਂ ਔਰਤਾਂ ਬਜ਼ੁਰਗ ਮਹਿਲਾ ਨੂੰ ਆਪਣੇ ਨਾਲ ਲੈ ਗਈਆਂ।...

Congress councilor Rashi Aggarwal resigns from Ludhiana Congress councilor Rashi Aggarwal resigns from Ludhiana
ਪੰਜਾਬ ਨਿਊਜ਼3 hours ago

ਲੁਧਿਆਣਾ ਤੋਂ ਕਾਂਗਰਸੀ ਕੌਂਸਲਰ ਰਾਸ਼ੀ ਅਗਰਵਾਲ ਨੇ ਦਿੱਤਾ ਅਸਤੀਫਾ

ਜਾਣਕਾਰੀ ਅਨੁਸਾਰ ਲੁਧਿਆਣਾ ਦੇ ਵਾਰਡ ਨੰ. 81 ਤੋਂ ਕਾਂਗਰਸੀ ਕੌਂਸਲਰ ਰਾਸ਼ੀ ਅਗਰਵਾਲ ਨੇ ਅਸਤੀਫਾ ਦੇ ਦਿੱਤਾ ਹੈ। ਇਸ ਦੀ ਜਾਣਕਾਰੀ...

residents city ate more 20 million jalebis occasion of Dussehra residents city ate more 20 million jalebis occasion of Dussehra
ਇੰਡੀਆ ਨਿਊਜ਼3 hours ago

ਦੁਸਹਿਰੇ ਮੌਕੇ ਦੋ ਕਰੋੜ ਤੋਂ ਵੱਧ ਜਲੇਬੀਆਂ ਖਾ ਗਏ ਇਹ ਸ਼ਹਿਰ ਦੇ ਵਾਸੀ

ਤੁਹਾਨੂੰ ਦੱਸ ਦਿੰਦੇ ਹਾਂ ਕਿ ਦੁਸਹਿਰੇ ਦਾ ਤਿਉਹਾਰ ਕੱਲ੍ਹ ਯਾਨੀ ਕਿ ਸ਼ੁੱਕਰਵਾਰ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਦੌਰਾਨ...

Bigg Boss 15, Afsana her teammates legs and slippers Bigg Boss 15, Afsana her teammates legs and slippers
ਇੰਡੀਆ ਨਿਊਜ਼3 hours ago

ਬਿੱਗ ਬੌਸ 15′ ‘ਚ ਅਫਸਾਨਾ ਨੇ ਸਾਥੀਆਂ ਦੇ ਮਾਰੀਆਂ ਲੱਤਾਂ ਤੇ ਚੱਪਲਾਂ, ਜਾਣੋ ਕਾਰਨ

ਤੁਹਾਨੂੰ ਦੱਸ ਦਿੰਦੇ ਹਾਂ ਕਿ ਰਿਐਲਿਟੀ ਟੀ. ਵੀ. ਸ਼ੋਅ ‘ਬਿੱਗ ਬੌਸ 15’ ‘ਚ ਅੱਜ ਪੰਜਾਬੀ ਗਾਇਕ ਅਫਸਾਨਾ ਖ਼ਾਨ ਅਤੇ ਬਾਲੀਵੁੱਡ...

The BJP government has come up with an important decision on LPG subsidy The BJP government has come up with an important decision on LPG subsidy
ਇੰਡੀਆ ਨਿਊਜ਼3 hours ago

ਬੀਜੇਪੀ ਸਰਕਾਰ ਦਾ ਐਲਪੀਜੀ ਸਬਸਿਡੀ ਨੂੰ ਲੈਕੇ ਆਇਆ ਅਹਿਮ ਫ਼ੈਸਲਾ

ਮਿਲੀ ਜਾਣਕਾਰੀ ਅਨੁਸਾਰ ਐਲਪੀਜੀ ਸਿਲੰਡਰ ਦੀ ਸਬਸਿਡੀ (LPG cylinder Subsidy) ਨੂੰ ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ। ਸਰਕਾਰ...

No coal shortage in Punjab, power crisis due to poor management: Sukhbir Badal No coal shortage in Punjab, power crisis due to poor management: Sukhbir Badal
ਪੰਜਾਬ ਨਿਊਜ਼4 hours ago

ਪੰਜਾਬ ‘ਚ ਕੋਲੇ ਦੀ ਕਮੀ ਨਹੀਂ, ਕਮਜੋਰ ਮੈਨੇਜਮੈਂਟ ਕਾਰਨ ਹੋਇਆ ਬਿਜਲੀ ਸੰਕਟ : ਸੁਖਬੀਰ ਬਾਦਲ

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਹੈ ਕਿ ਪੰਜਾਬ...

Trending