ਅਪਰਾਧ

30 ਪੇਟੀਆਂ ਸ਼ਰਾਬ ਬਰਾਮਦ, ਪੁਲਿਸ ਨੇ ਇੱਕ ਨੂੰ ਕੀਤਾ ਕਾਬੂ

Published

on

ਜਗਰਾਓਂ (ਲੁਧਿਆਣਾ) : ਥਾਣਾ ਸਿਟੀ ਪੁਲਿਸ ਨੇ ਸ਼ਰਾਬ ਨਾਲ ਭਰੀ ਜੈੱਨ ਕਾਰ ਨੂੰ ਘੇਰਦਿਆਂ ਇਕ ਸਵਾਰ ਨੂੰ ਗਿ੍ਫਤਾਰ ਕਰ ਲਿਆ ਜਦਕਿ ਦੂਜਾ ਭੱਜ ਨਿਕਲਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਹੀਰਾ ਸਿੰਘ ਨੇ ਦੱਸਿਆ ਏਐੱਸਆਈ ਦਰਸ਼ਨ ਸਿੰਘ ਨੇ ਮੁਖਬਰ ਦੀ ਸੂਚਨਾ ‘ਤੇ ਅਗਵਾੜ ਲੋਪੋ ਗੁਰਦੁਆਰਾ ਬੋਹੜ ਸਾਹਿਬ ਨੇੜੇ ਨਾਕਾਬੰਦੀ ਕੀਤੀ।

ਇਸੇ ਦੌਰਾਨ ਸਾਹਮਣਿਓਂ ਆ ਰਹੀ ਜੈੱਨ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਸਵਾਰ ਕਾਰ ਰੋਕ ਕੇ ਭੱਜ ਨਿਕਲੇ ਜਿਨ੍ਹਾਂ ‘ਚੋਂ ਇਕ ਨੂੰ ਪੁਲਿਸ ਨੇ ਕਾਬੂ ਕਰ ਲਿਆ। ਕਾਰ ਦੀ ਤਲਾਸ਼ੀ ਲੈਣ ‘ਤੇ ਉਸ ‘ਚੋਂ 30 ਪੇਟੀਆਂ ਸ਼ਰਾਬ ਬਰਾਮਦ ਹੋਈਆਂ, ਜਿਸ ਤੇ ਗਿ੍ਫਤਾਰ ਕੀਤੇ ਕੁਲਦੀਪ ਸਿੰਘ ਉਰਫ ਗੋਲੂ ਵਾਸੀ ਕਾਉਂਕੇ ਰੋਡ ਜਗਰਾਓਂ ਤੇ ਫਰਾਰ ਦਿਲਪ੍ਰੀਤ ਸਿੰਘ ਵਾਸੀ ਪੱਤੀ ਬਾਦਲ ਕਾਉਂਕੇ ਕਲਾਂ ਖਿਲਾਫ ਮੁਕੱਦਮਾ ਦਰਜ ਕਰ ਲਿਆ।

Facebook Comments

Trending

Copyright © 2020 Ludhiana Live Media - All Rights Reserved.