ਅਪਰਾਧ

ਰੇਲਵੇ ਸਟੇਸ਼ਨ ‘ਤੇ ਮੁਸਾਫ਼ਰਾਂ ਦਾ ਸਾਮਾਨ ਚੋਰੀ ਕਰਨ ਵਾਲੇ 3 ਨੌਜਵਾਨ ਗਿ੍ਫ਼ਤਾਰ

Published

on

ਲੁਧਿਆਣਾ : ਰੇਲਵੇ ਸਟੇਸ਼ਨ ‘ਤੇ ਮੁਸਾਫ਼ਰਾਂ ਦਾ ਸਮਾਨ ਚੋਰੀ ਕਰਨ ਵਾਲੇ 3 ਨੌਜਵਾਨਾਂ ਨੂੰ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਦਿੰਦਿਆਂ ਰੇਲਵੇ ਪੁਲਿਸ ਦੇ ਐਸ.ਐਚ.ਓ ਜੀਵਨ ਸਿੰਘ ਨੇ ਦੱਸਿਆ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਵਿਚ ਸੁਨੀਲ ਕੁਮਾਰ ਪੁੱਤਰ ਰਾਜੂ ਵਾਸੀ ਅਹਿਮਦਾਬਾਦ, ਸੰਤ ਰਾਮ ਵਾਸੀ ਮੇਰਠ ਅਤੇ ਸੌਰਵ ਸਹਿਗਲ ਵਾਸੀ ਜਨਕਪੁਰੀ ਲੁਧਿਆਣਾ ਸ਼ਾਮਿਲ ਹਨ | ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ 11 ਮੋਬਾਈਲ ਤੇ ਦੋ ਕਮਾਨੀਦਾਰ ਚਾਕੂ ਬਰਾਮਦ ਕੀਤੇ ਹਨ |

ਪੁਲਿਸ ਵਲੋਂ ਕਥਿਤ ਦੋਸ਼ੀਆਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ | ਗਿ੍ਫ਼ਤਾਰ ਕੀਤੇ ਗਏ ਕਥਿਤ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ | ਜਿਥੇ ਮਾਨਯੋਗ ਜੱਜ ਨੇ ਉਨ੍ਹਾਂ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਦੇ ਦਿੱਤਾ | ਪੁਲਿਸ ਅਨੁਸਾਰ ਕਥਿਤ ਦੋਸ਼ੀ ਰੇਲਵੇ ਸਟੇਸ਼ਨ ਦੇ ਮੁਸਾਫ਼ਰਾਂ ਦਾ ਸਮਾਨ ਚੋਰੀ ਕਰ ਲੈਂਦੇ ਸਨ, ਇਨ੍ਹਾਂ ਪਾਸੋਂ ਹੋਰ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ | ਕਈ ਹੋਰ ਪ੍ਰਗਟਾਵੇ ਹੋਣ ਦੀ ਸੰਭਾਵਨਾ ਹੈ |

Facebook Comments

Trending

Copyright © 2020 Ludhiana Live Media - All Rights Reserved.