Connect with us

ਲੁਧਿਆਣਾ ਨਿਊਜ਼

ਲੁਧਿਆਣਾ ਦੀ ਡਾਇੰਗ ਫੈਕਟਰੀ ‘ਚ ਫਟਿਆ ਸਟੀਮਰ, 3 ਗੰਭੀਰ ਜਖਮੀ

Published

on

ਲੁਧਿਆਣਾ ਦੇ ਥਾਣਾ ਟਿੱਬਾ ਦੇ ਇਲਾਕੇ ਤਾਜਪੁਰ ਰੋਡ ਸਥਿਤ ਗੀਤਾ ਕਲੋਨੀ ‘ਚ ਬੀਤੇ ਦਿਨ ਸਵੇਰੇ ਇੱਕ ਡਾਇੰਗ ਫੈਕਟਰੀ ਦਾ ਸਟੀਮਰ ਫਟਣ ਕਾਰਨ 3 ਵਿਅਕਤੀ ਜ਼ਖ਼ਮੀ ਹੋ ਗਏ ਹਨ। ਇਸ ਮੌਕੇ ਏਡੀ ਡਾਇੰਗ ਫੈਕਟਰੀ ਦੇ ਮਾਲਕ ਅਜੈ ਧੀਰ ਨੇ ਦੱਸਿਆ ਕਿ ਉਹ ਕੱਪੜੇ ਦੀ ਰੰਗਾਈ ਦਾ ਕੰਮ ਕਰਦੇ ਹਨ। ਰਾਤ ਦੇ ਸਮੇਂ ਫੈਕਟਰੀ ਵਿੱਚ ਕੁੱਲ 5 ਮੁਲਾਜ਼ਮ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਨੇ ਬਾਇਲਰ ’ਚੋਂ ਕੱਪੜਾ ਕੱਢ ਕੇ ਸਟੀਮਰ ਵਿੱਚ ਪਾ ਦਿੱਤਾ ਅਤੇ ਮਸ਼ੀਨ ਚਾਲੂ ਕਰਕੇ ਸੌਂ ਗਏ। ਇਸ ਦੌਰਾਨ ਸਟੀਮਰ ਜ਼ਿਆਦਾ ਗਰਮ ਹੋ ਜਾਣ ਕਾਰਨ ਮਸ਼ੀਨ ਫਟ ਗਈ। ਮਸ਼ੀਨ ਫਟਣ ਕਾਰਨ ਫੈਕਟਰੀ ਦੀ ਇਮਾਰਤ ਨੂੰ ਨੁਕਸਾਨ ਪਹੁੰਚਣ ਤੋਂ ਇਲਾਵਾ ਨੇੜੇ ਦੀਆਂ ਇਮਾਰਤਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ।

ਦੱਸਣਯੋਗ ਹੈ ਕਿ ਗੁਆਂਢ ਵਿੱਚ ਇੱਕ ਡੇਅਰੀ ਦੀ ਕੰਧ ਵੀ ਡਿੱਗ ਪਈ ਜਿਸ ਨਾਲ ਅੰਦਰ ਕੰਮ ਕਰ ਰਹੇ ਤਿੰਨ ਮੁਲਾਜ਼ਮ ਜ਼ਖ਼ਮੀ ਹੋ ਗਏ। ਡਾਇੰਗ ਫੈਕਟਰੀ ਦੇ ਸਾਰੇ ਮੁਲਾਜ਼ਮ ਸਹੀ ਸਲਾਮਤ ਹਨ। ਮਸ਼ੀਨ ਦੇ ਪੁਰਜੇ ਵੱਜਣ ਕਾਰਨ ਡੇਅਰੀ ਦੇ ਇੱਕ ਮੁਲਾਜ਼ਮ ਬਾਵਰ ਦੀ ਲੱਤ ਟੁੱਟ ਗਈ ਹੈ। ਇਸ ਤੋਂ ਇਲਾਵਾ ਨਾਗਮਣੀ ਅਤੇ ਅਮਰਜੀਤ ਜ਼ਖ਼ਮੀ ਹੋਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਸਬੰਧੀ ਸੂਚਨਾ ਮਿਲਦੇ ਹੀ ਏਸੀਪੀ ਦਵਿੰਦਰ ਚੌਧਰੀ ਦੀ ਅਗਵਾਈ ਹੇਠ ਪੁਲਿਸ ਮੌਕੇ ਤੇ ਪਹੁੰਚੀ ਅਤੇ ਜਾਂਚ ਤੋਂ ਬਾਅਦ ਉਨ੍ਹਾਂ ਨੇ ਦੱਸਿਆ ਕਿ ਕਿਸੇ ਵੱਲੋਂ ਇਸ ਸਬੰਧੀ ਸ਼ਿਕਾਇਤ ਦਰਜ ਨਾ ਕਰਵਾਉਣ ਕਰਕੇ ਹਾਲੇ ਤੱਕ ਕਿਸੇ ਖ਼ਿਲਾਫ਼ ਵੀ ਕੇਸ ਦਰਜ ਨਹੀਂ ਕੀਤਾ ਗਿਆ ਹੈ।

Source: punjabitribune

Facebook Comments

Advertisement

ਤਾਜ਼ਾ

ਪੰਜਾਬ ਨਿਊਜ਼4 hours ago

ਵੱਡਾ ਉਪਰਾਲਾ: ਪੈਟਰੋਲ ਪੰਪ ਮਾਲਕ ਵੱਲੋਂ ਕਿਸਾਨਾਂ ਲਈ ਫਰੀ ਤੇਲ ਦਾ ਐਲਾਨ

ਕਿਸਾਨਾਂ ਵੱਲੋਂ ਅੰਦੋਲਨ ਲਗਾਤਾਰ ਜਾਰੀ ਹੈ ਅਤੇ ਇਸ ਦੌਰਾਨ ਕਿਸਾਨਾਂ ਦੇ ਨਾਲ ਕਈ ਕਲਾਕਾਰ ਵੀ ਨਾਲ ਖੜੇ ਹੋਏ ਹਨ। ਦੂਜੇ...

ਲੁਧਿਆਣਾ ਨਿਊਜ਼5 hours ago

ਲੁਧਿਆਣਾ ‘ਚੋਂ ਢਾਈ ਸਾਲ ਦੇ ਬੱਚੇ ਨੂੰ ਅਗਵਾ ਕਰਨ ਵਾਲੇ ਕਾਬੂ, ਹੋਇਆ ਵੱਡਾ ਖ਼ੁਲਾਸਾ

ਮੋਗਾ ਪੁਲਿਸ ਨੂੰ ਫ਼ਿਰ ਵੱਡੀ ਸਫ਼ਲਤਾ ਹਾਸਲ ਹੋਈ ਹੈ। ਜਾਣਕਾਰੀ ਮੁਤਾਬਕ ਥੋੜ੍ਹੇ ਦਿਨ ਪਹਿਲਾਂ ਲੁਧਿਆਣਾ ਦੇ ਕਾਰੋਬਾਰੀ ਦੇ ਬੱਚੇ ਨੂੰ...

ਲੁਧਿਆਣਾ ਨਿਊਜ਼6 hours ago

ਰਵਨੀਤ ਬਿੱਟੂ ਨੇ ਕੰਗਨਾ ਰਣੌਤ ਨੂੰ ਦਿੱਤਾ ਠੋਕਵਾਂ ਜਵਾਬ, ਦਿਲਜੀਤ ਦੇ ਹੱਕ ‘ਚ ਡਟੇ

ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਵੱਲੋਂ ਅੰਦੋਲਨ ਲਗਾਤਾਰ ਜਾਰੀ ਹੈ ਅਤੇ ਵੱਡੀ ਗਿਣਤੀ ‘ਚ ਕਿਸਾਨ ਦਿੱਲੀ ਪਹੁੰਚ ਰਹੇ ਹਨ। ਹੁਣ ਰਵਨੀਤ...

ਇੰਡੀਆ ਨਿਊਜ਼6 hours ago

ਇਸ ਅੰਗੂਠੀ ‘ਚ ਜੜੇ ਹਨ 12,638 ਹੀਰੇ, ਗਿਨੀਜ਼ ਬੁੱਕ ‘ਚ ਦਰਜ ਹੋਇਆ ਨਾਮ

ਹੀਰਿਆਂ ਨਾਲ ਭਾਰੀ ਅੰਗੂਠੀ ਨੂੰ ਦੇਖ ਕੇ ਹਰ ਕੋਈ ਇਸ ਨੂੰ ਹਾਸਲ ਕਰਨ ਦੀ ਕੋਸ਼ਿਸ ਕਰੇਗਾ। ਦੱਸਣਯੋਗ ਹੈ ਕਿ ਉੱਤਰ...

ਲੁਧਿਆਣਾ ਨਿਊਜ਼7 hours ago

ਬਾਦਲ ਪਰਿਵਾਰ ਨੇ ਸਾਬਤ ਕੀਤਾ ਕਿ ਅਕਾਲੀ ਦਲ ਕਿਸਾਨਾਂ ਲਈ ਕਿਸੇ ਵੀ ਕੁਰਬਾਨੀ ਲਈ ਤਿਆਰ: ਸ਼ਰਨਜੀਤ ਢਿਲੋਂ

ਸਾਬਕਾ ਮੰਤਰੀ ਅਤੇ ਵਿਧਾਨ ਸਭਾ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਪ੍ਰਕਾਸ਼ ਸਿੰਘ...

ਪੰਜਾਬ ਨਿਊਜ਼7 hours ago

ਵੱਡੀ ਖ਼ਬਰ: ਧਰਨੇ ਤੇ ਬੈਠੇ ਕਿਸਾਨ ਨੇਤਾ ਬਲਬੀਰ ਰਾਜੇਵਾਲ ਦੀ ਸਿਹਤ ਵਿਗੜੀ, ਦਿੱਲੀ ਦੇ ਹਸਪਤਾਲ ‘ਚ ਭਰਤੀ

ਕਿਸਾਨਾਂ ਵੱਲੋਂ ਅੰਦੋਲਨ ਲਗਾਤਾਰ ਜਾਰੀ ਹੈ ਅਤੇ ਇਸ ਦੌਰਾਨ ਕਿਸਾਨਾਂ ਦੇ ਨਾਲ ਕਈ ਕਲਾਕਾਰ ਵੀ ਨਾਲ ਖੜੇ ਹੋਏ ਹਨ। ਇਸ...

ਪਾਲੀਵੁੱਡ7 hours ago

ਦੋਸਾਂਝਾਵਾਲਾ ਛਾ ਰਿਹਾ ਸੋਸ਼ਲ ਮੀਡੀਆ ਤੇ, ਇੱਕ ਗਾਣੇ ਦੀ ਕਮਾਈ ਕਰ ਦੇਵੇਗੀ ਹੈਰਾਨ

ਪੰਜਾਬੀ ਗਾਇਕ ਤੇ ਐਕਟਰ ਦਿਲਜੀਤ ਦੁਸਾਂਝ ਕਿਸਾਨ ਅੰਦੋਲਨ ਦਾ ਸਮਰਥਨ ਕਰਕੇ ਤੇ ਐਕਟਰਸ ਕੰਗਣਾ ਰਣੌਤ ਨੂੰ ਕਰਾਰੇ ਜਵਾਬ ਦੇਣ ਕਰਕੇ...

ਪੰਜਾਬ ਨਿਊਜ਼7 hours ago

ਪੁਲਿਸ ਮੁਲਾਜ਼ਮ ਗਲੇ ‘ਚ ਹੀ ਮਾਸਕ ਪਾ ਕੇ ਕੱਟ ਰਹੇ ਚਲਾਨ, ਲੋਕਾਂ ‘ਚ ਰੋਸ

ਪੰਜਾਬ ‘ਚ ਕੋਰੋਨਾ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ ਜਿਸ ਕਾਰਨ ਹੁਣ ਪੰਜਾਬ ਸਰਕਾਰ ਤੇ ਸਿਹਤ ਵਿਭਾਗ...

ਬਾਲੀਵੁੱਡ8 hours ago

ਸੋਨੂੰ ਸੂਦ ਨੇ ਸਿਰਫ 3 ਸ਼ਬਦਾਂ ‘ਚ ਸਮਝਾਈ ਕਿਸਾਨ ਅੰਦੋਲਨ ਦੀ ਤਾਕਤ, ਸੋਸ਼ਲ ਮੀਡੀਆ ਤੇ ਛਾਏ

ਅਦਾਕਾਰ ਸੋਨੂੰ ਸੂਦ ਲਾਕਡਾਊਨ ਦੌਰਾਨ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ ਅਤੇ ਅਤੇ ਇਸ ਕਾਰਨ ਸੁਰਖੀਆਂ ‘ਚ ਰਹੇ। ਇਸ...

ਪੰਜਾਬ ਨਿਊਜ਼9 hours ago

ਹੁਣ ਪੰਜਾਬ ਦੇ ਹਸਪਤਾਲ ਹੋ ਸਕਦੇ ਖਾਲੀ, ਕਿਸਾਨਾਂ ਨਾਲ ਡਟਣ ਲਈ ਦਿੱਲੀ ਰਵਾਨਾ ਹੋਏ ਡਾਕਟਰ

ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਭੱਖਦਾ ਜਾ ਰਿਹਾ ਹੈ। ਹੁਣ ਕਿਸਾਨਾਂ ਨੇ ਨਾਲ ਆਮ ਜਨਤਾ ਦੇ ਨਾਲ ਕਈ...

ਪੰਜਾਬ ਨਿਊਜ਼9 hours ago

ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਪੰਜਾਬ ਦੇ 27 ਖਿਡਾਰੀ ਵਾਪਸ ਕਰਨਗੇ ਪੁਰਸਕਾਰ, ਜਾਣੋਂ ਖਿਡਾਰੀਆਂ ਦੇ ਨਾਂ

ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਲਗਾਤਾਰ ਭੱਖਦਾ ਜਾ ਰਿਹਾ ਹੈ। ਇਸ ਦੇ ਚੱਲਦਿਆਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ...

ਲੁਧਿਆਣਾ ਨਿਊਜ਼9 hours ago

ਲੁਧਿਆਣਾ ‘ਚ ਸ਼ਰੇਆਮ ਹੋਈ ਰਾਤ ਦੇ ਕਰਫਿਊ ਦੀ ਉਲੰਘਣਾ, 2 ਗ੍ਰਿਫਤਾਰ

ਪੰਜਾਬ ‘ਚ ਕੋਰੋਨਾ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ ਅਤੇ ਰੋਜਾਨਾ ਸੈਂਕੜੇ ਕੇਸ ਸਾਹਮਣੇ ਆ ਰਹੇ ਹਨ...

Trending