Connect with us

ਦੁਰਘਟਨਾਵਾਂ

ਨਹਿਰ ‘ਚ ਨਹਾਉਣ ਗਏ 3 ਬੱਚੇ ਡੁੱ.ਬੇ, 2 ਦੀਆਂ ਲਾ.ਸ਼ਾਂ ਬਰਾਮਦ

Published

on

ਅੰਮ੍ਰਿਤਸਰ : ਹਲਕਾ ਰਾਜਾਸਾਂਸੀ ਅਧੀਨ ਪੈਂਦੇ ਪਿੰਡ ਤੋਲਾ ਨੰਗਲ ਹਰਸ਼ਾ ਛੀਨਾ ਸ਼ਬਾਜਪੁਰਾ ਵਿਖੇ 3 ਬੱਚਿਆਂ ਦੀ ਨਹਿਰ ‘ਚ ਡੁੱਬਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਜਸਕਰਨ ਸਿੰਘ (13), ਕ੍ਰਿਸ਼ਨ (14), ਲਵਪ੍ਰੀਤ ਸਿੰਘ (14) ਵਾਸੀ ਪਿੰਡ ਤੋਲਾ ਨੰਗਲ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਨੇੜਲੇ ਪਿੰਡ ਸ਼ਬਾਜਪੁਰਾ ਸਥਿਤ ਬਾਬਾ ਭਾਗ ਦੇ ਗੁਰਦੁਆਰਾ ਸਾਹਿਬ ਵਿਖੇ ਮੇਲਾ ਦੇਖਣ ਗਏ ਹੋਏ ਸਨ ਅਤੇ ਦਰਸ਼ਨ ਕਰਨ ਉਪਰੰਤ ਮੇਲੇ ਵਿਚ, ਉਹ ਸ਼ਾਖਾ ਨਹਿਰ ਵਿਚ ਨਹਾਉਣ ਲੱਗੇ। ਇਸ ਦੌਰਾਨ 4 ਦੋਸਤ ਨਹਿਰ ‘ਚ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਏ, ਜਿਨ੍ਹਾਂ ‘ਚੋਂ 1 ਨੂੰ ਸਥਾਨਕ ਲੋਕਾਂ ਨੇ ਬਚਾ ਲਿਆ, ਜਦਕਿ ਬਾਕੀ ਨਹਿਰ ‘ਚ ਰੁੜ੍ਹ ਗਏ। ਥਾਣਾ ਰਾਜਾਸਾਂਸੀ ਦੇ ਐਸਐਚਓ ਕਰਮਪਾਲ ਸਿੰਘ, ਤਹਿਸੀਲਦਾਰ ਜਸਵਿੰਦਰ ਸਿੰਘ ਏਡੀਸੀ ਮੌਕੇ ’ਤੇ ਪੁੱਜੇ। ਅੰਮ੍ਰਿਤਸਰ ਪਹੁੰਚਣ ਤੋਂ ਬਾਅਦ ਗੋਤਾਖੋਰਾਂ ਦੀ ਟੀਮ ਨੂੰ ਬੁਲਾਇਆ ਗਿਆ ਅਤੇ ਦੋ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ, ਜਦਕਿ ਇੱਕ ਦੀ ਭਾਲ ਜਾਰੀ ਹੈ।

Facebook Comments

Trending