Connect with us

ਅਪਰਾਧ

ਹੈਰੋਇਨ ਤੇ ਨਾਜਾਇਜ਼ ਸ਼ਰਾਬ ਸਮੇਤ 3 ਕਾਬੂ

Published

on

3 arrests, including heroin and illicit alcohol

ਜਗਰਾਓਂ : ਜਗਰਾਓਂ ਸੀਆਈਏ ਸਟਾਫ ਨੇ 10 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਸੀਆਈਏ ਸਟਾਫ ਦੇ ਸਬ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਮੁਖਬਰ ਦੀ ਸੂਚਨਾ ‘ਤੇ ਪਰਮਿੰਦਰ ਸਿੰਘ ਉਰਫ ਪਿੰਦੂ ਵਾਸੀ ਮਲਸੀਹਾਂ ਬਾਜਣ ਨੂੰ 10 ਗ੍ਰਾਮ ਹੈਰੋਇਨ ਸਮੇਤ ਗਿ੍ਫਤਾਰ ਕੀਤਾ।

ਉਧਰ, ਥਾਣਾ ਸਿੱਧਵਾਂ ਬੇਟ ਦੇ ਏਐੱਸਆਈ ਤੀਰਥ ਸਿੰਘ ਨੇ ਗਸ਼ਤ ਦੌਰਾਨ ਪਿੰਡ ਗਿੱਦੜਵਿੰਡੀ ਤੋਂ ਪਿੰਡ ਸ਼ੇਰੇਵਾਲ ਬਾਘੀਆਂ ਨੂੰ ਜਾ ਰਹੇ ਸਨ ਤਾਂ ਸ਼ੇਰੇਵਾਲ ਕੱਚੇ ਰਸਤੇ ਵੱਲੋਂ ਇੱਕ ਮੋਟਰਸਾਈਕਲ ਤੇ 1 ਸਕੂਟਰ ਦੇ ਚਾਲਕ ਦੀ ਸ਼ੱਕ ਪੈਣ ‘ਤੇ ਤਲਾਸ਼ੀ ਲੈਣ ‘ਤੇ ਉਨ੍ਹਾਂ ਕੋਲੋਂ 130 ਪੈਕੇਟ ਨਾਜਾਇਜ਼ ਸ਼ਰਾਬ ਬਰਾਮਦ ਹੋਈ, ਜਿਸ ‘ਤੇ ਸੁਰਜੀਤ ਸਿੰਘ ਉਰਫ ਸੀਤਾ ਤੇ ਸਿਕੰਦਰ ਸਿੰਘ ਵਾਸੀ ਬਾਘੀਆਂ ਨੂੰ ਗਿ੍ਫਤਾਰ ਕਰ ਲਿਆ।

Facebook Comments

Trending