ਪੰਜਾਬੀ

ਜ਼ਿਲ੍ਹਾ ਲੁਧਿਆਣਾ ਦੇ 26 ਲੱਖ 50 ਹਜ਼ਾਰ 344 ਵੋਟਰ ਕਰ ਸਕਣਗੇ ਮਤਦਾਨ

Published

on

ਲੁਧਿਆਣਾ :   ਜ਼ਿਲ੍ਹਾ ਚੋਣ ਅਧਿਕਾਰੀ ਕਮ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵਲੋਂ ਜਾਰੀ ਅੰਤਿਮ ਸੂਚੀ ਅਨੁਸਾਰ ਜ਼ਿਲ੍ਹਾ ਲੁਧਿਆਣਾ ਦੇ 14 ਵਿਧਾਨ ਸਭਾ ਹਲਕਿਆਂ ਵਿਚ 26 ਲੱਖ 50 ਹਜ਼ਾਰ 344 ਵੋਟਰ ਹਨ। ਜਿੰਨ੍ਹਾਂ ਵਿਚ 14 ਲੱਖ 14 ਹਜ਼ਾਰ 750 ਮਰਦ, 12 ਲੱਖ 35 ਹਜ਼ਾਰ 471 ਔਰਤ ਤੇ 123 ਤੀਸਰਾ ਲਿੰਗ ਨਾਲ ਸਬੰਧਤ ਵੋਟਰ ਹਨ।

ਜ਼ਿਲ੍ਹਾ ਲੁਧਿਆਣਾ ਦੇ 14 ਵਿਧਾਨ ਸਭਾ ਹਲਕਿਆਂ ਵਿਚ 5168 ਸਰਵਿਸ ਵੋਟਰ ਹਨ, ਜਿੰਨ੍ਹਾਂ ਵਿਚ 5081 ਮਰਦ ਤੇ 87 ਔਰਤਾਂ ਸ਼ਾਮਿਲ ਹਨ। ਜ਼ਿਲ੍ਹੇ ਅੰਦਰ 95 ਐਨ.ਆਰ.ਆਈ. ਵੋਟਰ ਹਨ, ਜਿਨ੍ਹਾਂ ਵਿਚ 63 ਮਰਦ ਤੇ 32 ਔਰਤਾਂ ਵੋਟਰ ਹਨ, ਜਦਕਿ 25 ਹਜ਼ਾਰ 156 ਵੋਟਰ 18 ਤੋਂ 19 ਸਾਲ ਦੀ ਉਮਰ ਦੇ ਹਨ, ਜੋ ਪਹਿਲੀ ਵਾਰ ਆਪਣੀ ਵੋਟ ਦੇ ਅ ਧਿਕਾਰ ਦੀ ਵਰਤੋਂ ਕਰਨਗੇ।

ਜ਼ਿਲ੍ਹਾ ਲੁਧਿਆਣਾ ਵਿਚ 58 ਹਜ਼ਾਰ 946 ਵੋਟਰਾਂ ਦੀ ਉਮਰ 80 ਸਾਲ ਤੋਂ ਜਿਆਦਾ ਹੈ। ਜ਼ਿਲ੍ਹਾ ਲੁਧਿਆਣਾ ਵਿਚ ਇਸ ਵਾਰ ਸ਼ਹਿਰੀ ਖੇਤਰਾਂ ਵਿਚ 496 ਥਾਵਾਂ ਵਿਚ 1481 ਤੇ ਪੇਂਡੂ ਖੇਤਰਾਂ ਵਿਚ 909 ਥਾਵਾਂ ਵਿਚ 1481 ਮਤਦਾਨ ਕੇਂਦਰ ਬਣਾਏ ਜਾਣਗੇ।

Facebook Comments

Trending

Copyright © 2020 Ludhiana Live Media - All Rights Reserved.