Connect with us

ਅਪਰਾਧ

ਗਾਂਧੀ ਨਗਰ ‘ਚ ਕੱਪੜੇ ਦੇ ਸ਼ੋਅਰੂਮ ਤੋਂ 25 ਲੱਖ ਦੀ ਨਕਦੀ ਚੋਰੀ

Published

on

25 lakh cash stolen from clothing showroom in Gandhi Nagar

ਲੁਧਿਆਣਾ : ਥਾਣਾ ਡਿਵੀਜ਼ਨ ਨੰਬਰ 4 ਦੇ ਘੇਰੇ ਅੰਦਰ ਪੈਂਦੇ ਇਲਾਕੇ ਗਾਂਧੀ ਨਗਰ ‘ਚ ਚੋਰ ਕੱਪੜੇ ਦੇ ਸ਼ੋਅਰੂਮ ਤੋਂ 25 ਲੱਖ ਰੁਪਏ ਦੀ ਨਗਦੀ ਚੋਰੀ ਕਰਕੇ ਫ਼ਰਾਰ ਹੋ ਗਏ। ਜਾਣਕਾਰੀ ਅਨੁਸਾਰ ਘਟਨਾ ਬੀਤੀ ਰਾਤ ਉਸ ਵਕਤ ਵਾਪਰੀ ਜਦੋਂ ਚੋਰ ਗਾਂਧੀ ਨਗਰ ਦੀ ਗਲੀ ਨੰਬਰ ਚਾਰ ਵਿਚ ਸਥਿਤ ਕਪਿਲ ਰੈਡੀਮੇਡ ਗਾਰਮੈਂਟਸ ਦੇ ਸ਼ੋਅਰੂਮ ਅੰਦਰ ਦਾਖ਼ਲ ਹੋਏ ਤੇ ਉਥੇ ਦਰਾਜ ‘ਚ ਪਈ 25 ਲੱਖ ਰੁਪਏ ਦੀ ਨਗਦੀ ਚੋਰੀ ਕਰਕੇ ਫ਼ਰਾਰ ਹੋ ਗਏ।

ਸ਼ੋਅਰੂਮ ਦੇ ਮਾਲਕ ਕਪਿਲ ਕੁਮਾਰ ਨੇ ਦੱਸਿਆ ਕਿ ਉਹ ਐਤਵਾਰ ਰਾਤ ਨੂੰ ਸ਼ੋਅਰੂਮ ਬੰਦ ਕਰਕੇ ਗਏ ਸਨ। ਸੋਮਵਾਰ ਮਾਰਕੀਟ ਦੀ ਛੁੱਟੀ ਹੋਣ ਕਾਰਨ ਉਹ ਸ਼ੋਅਰੂਮ ‘ਤੇ ਨਹੀਂ ਆਏ। ਅੱਜ ਸਵੇਰੇ ਜਦੋਂ ਉਨ੍ਹਾਂ ਦੇ ਮੁਲਾਜ਼ਮ ਸ਼ੋਅਰੂਮ ‘ਤੇ ਆਏ ਤਾਂ ਦਰਾਜ਼ ‘ਚੋਂ ਇਹ ਨਗਦੀ ਚੋਰੀ ਪਾਈ ਗਈ, ਜਿਸ ‘ਤੇ ਉਨ੍ਹਾਂ ਨੇ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਹਾਲਾਂਕਿ ਸ਼ੋਅਰੂਮ ਅੰਦਰ ਸੀਸੀਟੀਵੀ ਕੈਮਰੇ ਲੱਗੇ ਹੋਏ ਸਨ। ਪਰ ਮਾਲਕਾਂ ਵਲੋਂ ਉਸ ਦਿਨ ਕੈਮਰੇ ਬੰਦ ਕੀਤੇ ਗਏ ਸਨ।

ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵਲੋਂ ਉੱਥੇ ਨੇੜੇ ਲੱਗੇ ਸੀ ਸੀ ਟੀ ਵੀ ਕੈਮਰੇ ਕਬਜ਼ੇ ਵਿਚ ਲੈ ਲਏ, ਜਿਸ ਤੋਂ 6 ਨੌਜਵਾਨ ਦੁਕਾਨ ਦੇ ਨੇੜੇ ਬੈਠੇ ਦਿਖਾਈ ਦੇ ਰਹੇ ਹਨ। ਪੁਲਿਸ ਨੂੰ ਸ਼ੱਕ ਹੈ ਕਿ ਇਨ੍ਹਾਂ ਨੌਜਵਾਨਾਂ ਵਲੋਂ ਹੀ ਦੇਰ ਰਾਤ ਸ਼ੋਅਰੂਮ ਤੋਂ ਚੋਰੀ ਕੀਤੀ ਗਈ ਹੈ। ਸ਼ੋਅਰੂਮ ਦੀ ਪਹਿਲੀ ਮੰਜ਼ਿਲ ਦਾ ਦਰਵਾਜ਼ਾ ਤੋੜ ਕੇ ਚੋਰ ਦਾਖ਼ਲ ਹੋਏ ਤੇ ਨਗਦੀ ਚੋਰੀ ਕਰਕੇ ਫ਼ਰਾਰ ਹੋ ਗਏ। ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਇਸ ਮਾਮਲੇ ਨੂੰ ਜਲਦ ਹੱਲ ਕਰ ਲਿਆ ਜਾਵੇਗਾ।

Facebook Comments

Trending