ਪੰਜਾਬੀ

NCC ਭਰਤੀ ਪ੍ਰਕਿਰਿਆ ਦੌਰਾਨ 25 ਕੈਡਿਟਾਂ ਦੀ ਕੀਤੀ ਚੋਣ

Published

on

ਲੁਧਿਆਣਾ : ਕਮਾਂਡਿੰਗ ਅਫਸਰ ਕਰਨਲ ਪ੍ਰਵੀਨ ਧੀਮਾਨ, ਐਡਮ ਅਫਸਰ ਕਰਨਲ ਕੇ ਐਸ ਕੁੰਡਲ ਸੂਬੇਦਾਰ ਮੇਜਰ ਜਸਵੀਰ ਸਿੰਘ ਸੂਬੇਦਾਰ ਪੂਰਨ ਚੰਦ ਹੌਲਦਾਰ ਹਰਮੇਸ਼ ਸਿੰਘ ਉੱਨੀ ਪੰਜਾਬ ਬਟਾਲੀਅਨ ਐਨਸੀਸੀ ਲੁਧਿਆਣਾ ਵਲੋਂ ਦੇਵਕੀ ਦੇਵੀ ਜੈਨ ਮੈਮੋਰੀਅਲ ਕਾਲਜ ਫਾਰ ਵੂਮੈਨ ਲੁਧਿਆਣਾ ਦੀ ਪ੍ਰਿੰਸੀਪਲ ਸ਼੍ਰੀਮਤੀ ਡਾ ਸਰਿਤਾ ਬਹਿਲ ਦੀ ਅਗਵਾਈ ਹੇਠ ਚੱਲ ਰਹੇ ਐਨਸੀਸੀ ਸੀਨੀਅਰ ਡਵੀਜ਼ਨ ਵਿੱਚ ਐਸੋਸੀਏਟ ਵਿਸਾਖਾ ਸ਼ਰਮਾ ਸਯੋਗੀ ਮੀਨੂੰ ਰਾਣੀ ਨੂੰ ਨਵੇਂ 25 ਕੈਡਿਟਾਂ ਵਜੋਂ ਚੁਣਿਆ ਗਿਆ।

ਉਨ੍ਹਾਂ ਦੱਸਿਆ ਕਿ ਨਵੇਂ ਕੈਡੇਟ ਦੀ ਚੋਣ ਸੂਬੇਦਾਰ ਭਰਪੂਰ ਚੰਦ ਅਤੇ ਹੌਲਦਾਰ ਹਰਮੇਸ਼ ਸਿੰਘ ਨੇ ਭਰਤੀ ਦੇ ਸਰੀਰਕ ਮਾਪਦੰਡਾਂ ਅਨੁਸਾਰ ਬਟਾਲੀਅਨ ਵਿਚੋਂ ਕੀਤੀ। ਇਸ ਸ਼ੁਭ ਅਵਸਰ ‘ਤੇ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਨੰਦ ਕੁਮਾਰ ਜੈਨ ਜੀ, ਸ੍ਰੀ ਵਿਪਨ ਕੁਮਾਰ ਜੈਨ, ਸ੍ਰੀ ਬਾਂਕਾ ਬਿਹਾਰੀ ਲਾਲ ਜੈਨ, ਸ੍ਰੀ ਸ਼ਾਂਤੀ ਸਰੂਪ ਜੈਨ, ਸ੍ਰੀ ਰਾਜੀਵ ਜੈਨ ਜੀ (ਸਕੱਤਰ), ਸ੍ਰੀ ਰਾਕੇਸ਼ ਅਤੇ ਕਾਲਜ ਪ੍ਰਿੰਸੀਪਲ ਡਾ ਸਰਿਤਾ ਬਹਿਲ ਨੇ ਕੈਡਿਟਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ।

Facebook Comments

Trending

Copyright © 2020 Ludhiana Live Media - All Rights Reserved.