Connect with us

ਅਪਰਾਧ

ਲੁਧਿਆਣਾ ਦੀ ਕੇਂਦਰੀ ਜੇਲ੍ਹ ‘ਚ ਪਿੱਛਲੇ 21 ਦਿਨਾਂ ਅੰਦਰ 24 ਮੋਬਾਇਲ ਬਰਾਮਦ

Published

on

24 mobile phones recovered in the last 21 days in the central jail of Ludhiana

ਲੁਧਿਆਣਾ : ਲੁਧਿਆਣਾ ਦੀ ਕੇਂਦਰੀ ਜੇਲ੍ਹ ‘ਚ ਸਮੇਂ-ਸਮੇਂ ‘ਤੇ ਸਰਚ ਮੁਹਿੰਮ ਦੌਰਾਨ ਮੋਬਾਇਲ, ਨਸ਼ਾ ਅਤੇ ਹੋਰ ਇਤਰਾਜ਼ਯੋਗ ਸਮਾਨ ਬਰਾਮਦ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪਿੱਛਲੇ 21 ਦਿਨਾਂ ‘ਚ ਜੇਲ੍ਹ ਅੰਦਰੋਂ 24 ਮੋਬਾਇਲ ਬਰਾਮਦ ਹੋ ਚੁੱਕੇ ਹਨ। ਜੇਲ੍ਹ ‘ਚ ਸੀ. ਆਰ. ਪੀ. ਐੱਫ., ਹੋਮਗਾਰਡ, ਪੰਜਾਬ ਪੁਲਸ ਤੋਂ ਇਲਾਵਾ ਕਈ ਸੁਰੱਖਿਆ ਬਲਾਂ ਦੀਆਂ ਕੰਪਨੀਆਂ ਤਾਇਨਾਤ ਹਨ।

ਇਸ ਦੇ ਬਾਵਜੂਦ ਵੀ ਕੈਦੀਆਂ, ਹਵਾਲਾਤੀਆਂ ਅਤੇ ਬੈਰਕਾਂ ਤੱਕ ਮੋਬਾਇਲ ਕਿਸ ਤਰੀਕੇ ਪਹੁੰਚ ਰਹੇ ਹਨ, ਇਹ ਬਹੁਤ ਹੀ ਗੰਭੀਰ ਵਿਸ਼ਾ ਹੈ। ਪੰਜਾਬ ਦੇ ਜੇਲ੍ਹ ਮੰਤਰੀ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ 6 ਮਹੀਨਿਆਂ ਦੇ ਅੰਦਰ ਜੇਲ੍ਹਾਂ ਨੂੰ ਫੋਨ ਮੁਕਤ ਕੀਤਾ ਜਾਵੇਗਾ। ਕੇਂਦਰੀ ਜੇਲ੍ਹ ‘ਚ ਭਾਰੀ ਪੁਲਸ ਫੋਰਸ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਹਰ ਥਾਂ ‘ਤੇ ਸੀ. ਸੀ. ਟੀ. ਵੀ. ਕੈਮਰੇ ਲਾਏ ਗਏ ਹਨ। ਇਸ ਦੇ ਬਾਵਜੂਦ ਵੀ ਜੇਲ੍ਹਾਂ ਅੰਦਰੋਂ ਫੋਨ ਬਰਾਮਦ ਹੋ ਰਹੇ ਹਨ।

Facebook Comments

Trending