ਪੰਜਾਬੀ

 ਜ਼ਿਲ੍ਹੇ ‘ਚ ਜਲਦ 230 ਈ-ਵਾਹਨ ਸੁਵਿਧਾ ਕੇਂਦਰ ਖੋਲ੍ਹੇ ਜਾਣਗੇ – ਡਿਪਟੀ ਕਮਿਸ਼ਨਰ

Published

on

ਲੁਧਿਆਣਾ :  ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਆਯੋਜਿਤ ਕੈਂਪ ਰਾਹੀਂ ਅੱਜ ਨੌਜਵਾਨਾਂ ਨੂੰ ਈ-ਵਾਹਨ ਸੁਵਿਧਾ ਕੇਂਦਰ ਸਥਾਪਤ ਕਰਨ ਲਈ ਪ੍ਰੇਰਿਤ ਕੀਤਾ ਗਿਆ। ਕੈਂਪ ਦੌਰਾਨ ਡਾਇਰੈਕਟਰ ਈ-ਵਾਹਨ ਸਰਵਿਸ ਸ਼੍ਰੀ ਵਿਕਰਮ ਝਾਂਜੀ ਵਲੋਂ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਗਈ। ਇਸ ਕੈਂਪ ਮੌਕੇੇ 46 ਪ੍ਰਾਰਥੀਆਂ ਨੇ ਭਾਗ ਲਿਆ।

ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਸੁਰਭੀ ਮਲਿਕ ਨੇ ਦੱਸਿਆ ਕਿ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਜਲਦ ਜ਼ਿਲ੍ਹੇ ਵਿੱਚ 230 ਈ-ਵਾਹਨ ਸੁਵਿਧਾ ਕੇਂਦਰ ਖੋਲ੍ਹੇ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਈ-ਵਾਹਨ ਕਂੇਦਰ ਵੀ-ਕੇਅਰ ਰਿਟੇਲ ਵੈਂਚਰਸ ਪ੍ਰਾਈਵੇਟ ਲਿਮਟਿਡ ਵੱਲੋਂ ਖੋਲ੍ਹੇ ਜਾਣਗੇ ਅਤੇ ਇਨ੍ਹਾਂ ਕੇਂਦਰਾਂ ਵਿੱਚ ਆਨਲਾਈਨ ਪ੍ਰਦੂਸ਼ਣ ਚੈਂੱਕ, ਆਟੋ ਬੀਮਾ, ਸੜ੍ਹਕ ਦੇ ਕਿਨਾਰੇ ਸਹਾਇਤਾ, ਫਾਸਟੈਗ, ਵਾਟਰਲੈੱਸ ਕਾਰ ਵਾਸ਼, ਡਰਾਈਵਰ ਆਨ ਕਾਲ ਆਦਿ ਸੇਵਾਵਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ 50-50 ਨਿਵੇਸ਼ ਅਤੇ ਲਾਭ ਬਟਵਾਰਾ ਮਾਡਲ ਤਹਿਤ ਇਹ ਕੇਂਦਰ ਸਥਾਪਤ ਕੀਤੇ ਜਾਣਗੇ।

ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਮੀਨਾਕਸ਼ੀ ਸ਼ਰਮਾ ਨੇ ਦੱਸਿਆ ਕਿ ਈ-ਸੁਵਿਧਾ ਕੇਂਦਰ ਦੀ ਫੈਂਰਚਾਈਜ਼ੀ ਲਈ ਜਰੂਰੀ ਹੈ ਕਿ ਪ੍ਰਾਰਥੀ ਕੇਵਲ ਪੰਜਾਬ ਦਾ ਹੀ ਰਹਿਣ ਵਾਲਾ ਹੋਵੇ, ਉਸ ਦੀ ਉਮਰ 18-35 ਸਾਲ ਹੋਵੇ, ਯੋਗਤਾ 12ਵੀਂ ਜਾਂ ਮਕੈਨੀਕਲ ਇੰਜੀਨੀਅਰਿੰਗ ਡਿਪਲੋਮਾ ਜਾਂ ਆਈ.ਟੀ.ਆਈ ਜਾਂ ਡਿਗਰੀ ਧਾਰਕ ਹੀ ਅਪਲਾਈ ਕਰ ਸਕਦੇ ਹਨ।

 

Facebook Comments

Trending

Copyright © 2020 Ludhiana Live Media - All Rights Reserved.