ਅਪਰਾਧ

ਦੁੱਗਣਾ ਕਰਨ ਦਾ ਝਾਂਸਾ ਦੇ ਕੇ 22 ਤੋਲੇ ਸੋਨਾ ਕੀਤਾ ਗ਼ਾਇਬ, ਸੀਸੀਟੀਵੀ ਕੈਮਰੇ ’ਚ ਕੈਦ ਹੋਏ ਠੱਗੀ ਮਾਰਨ ਵਾਲੇ ਦੰਪਤੀ

Published

on

ਜਗਰਾਓਂ : ਜਗਰਾਓਂ ਦੇ ਜੋੜੇ ਨੂੰ ਆਪਣੇ ਝਾਂਸੇ ਵਿਚ ਲੈ ਕੇ ਸੋਨਾ ਦੁੱਗਣਾ ਕਰਨ ਦਾ ਸਬਜ਼ਬਾਗ ਦਿਖਾ ਕੇ ਮਰਦ ਤੇ ਔਰਤ 22 ਤੋਲੇ ਸੋਨੇ ਦੇ ਗਹਿਣੇ ਲੈ ਕੇ ਫੁਰਰ ਹੋ ਗਏ। ਪੀੜਤ ਜੋੜੇ ਦਾ ਕਹਿਣਾ ਹੈ ਕਿ ਗਹਿਣੇ ਲੈ ਕੇ ਜਾਣ ਵਾਲਿਆਂ ਨੇ ਉਨ੍ਹਾਂ ਨੂੰ ਆਪਣੀਆਂ ਗੱਲਾਂ ਵਿਚ ਉਲਝਾ ਲਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਜਗਰਾਓਂ ਦੇ ਕੱਚਾ ਕਿਲ੍ਹਾ ਵਾਸੀ ਗੁਰਨਾਮ ਸਿੰਘ ਤੇ ਉਨ੍ਹਾਂ ਦੀ ਪਤਨੀ ਵਰਿੰਦਰ ਕੌਰ ਆਪਣੇ ਸਕੂਟਰ ’ਤੇ ਗੁਰਦੁਆਰਾ ਨਾਨਕਸਰ ਕਲੇਰਾਂ ਨੂੰ ਜਾ ਰਹੇ ਸਨ। ਸਥਾਨਕ ਅਗਵਾੜ ਲੋਪੋ ਨੇੜੇ ਮੋਟਰਸਾਈਕਲ ’ਤੇ ਜਾ ਰਹੇ ਮਰਦ ਔਰਤ ਨੇ ਉਨ੍ਹਾਂ ਨੂੰ ਆਪਣੀ ਗੱਲਾਂ ਵਿਚ ਲੈ ਲਿਆ ਅਤੇ ਉਨ੍ਹਾਂ ਦੇ ਘਰ ਰੋਟੀ ਖਾਣ ਦਾ ਕਹਿ ਕੇ ਰੋਕ ਲਿਆ।

ਇਸੇ ਦੌਰਾਨ ਗੱਲਾਂ ਕਰਦਿਆਂ ਉਨ੍ਹਾਂ ਨੇ ਜੋੜੇ ਨੂੰ ਸੋਨਾ ਦੁੱਗਣਾ ਕਰਨ ਦਾ ਸਬਜ਼ਬਾਗ ਦਿਖਾਇਆ ਜਿਸ ’ਤੇ ਵਰਿੰਦਰ ਕੌਰ ਵਿਅਕਤੀ ਤੇ ਔਰਤ ਨਾਲ ਉਸ ਦੇ ਮੋਟਰਸਾਈਕਲ ’ਤੇ ਬੈਠ ਕੇ ਆਪਣੇ ਘਰ ਚਲੀ ਗਈ ਜਦਕਿ ਉਸ ਦਾ ਪਤੀ ਅਗਵਾੜ ਲੋਪੋ ਖੜ੍ਹਾ ਰਿਹਾ। ਘਰ ਜਾ ਕੇ ਵਰਿੰਦਰ ਕੌਰ ਨੇ 22 ਤੋਲੇ ਦੇ ਕਰੀਬ ਸੋਨੇ ਦੇ ਗਹਿਣੇ ਇਨ੍ਹਾਂ ਅਨਸਰਾਂ ਨੂੰ ਸੌਂਪ ਦਿੱਤੇ। ਵਾਪਸ ਉਸ ਦੇ ਨਾਲ ਹੀ ਅਗਵਾੜ ਲੋਪੋ ਪਹੁੰਚੇ ਤਾਂ ਉਹ ਵਿਅਕਤੀ ਉਸ ਦੇ ਨਾਲ ਆਈ ਔਰਤ ਨਾਲ ਚਲਾ ਗਿਆ ਤੇ ਜਦੋਂ ਉਸ ਨੇ ਆਪਣੇ ਪਤੀ ਗੁਰਨਾਮ ਸਿੰਘ ਨੂੰ ਦੱਸਿਆ ਤਾਂ ਉਨ੍ਹਾਂ ਨੇ ਇਸ ਮਾਮਲੇ ਵਿਚ ਜਗਰਾਓਂ ਪੁਲਿਸ ਨੂੰ ਸ਼ਿਕਾਇਤ ਕੀਤੀ।

Facebook Comments

Trending

Copyright © 2020 Ludhiana Live Media - All Rights Reserved.