ਅਪਰਾਧ

ਨਾਬਾਲਗ ਨਾਲ ਜ.ਬਰ ਜ.ਨਾਹ ਕਰਨ ਦੇ ਦੋਸ਼ ਤਹਿਤ 20 ਸਾਲ ਦੀ ਸ.ਜ਼ਾ

Published

on

ਲੁਧਿਆਣਾ : ਵਧੀਕ ਸੈਸ਼ਨ ਜੱਜ ਰਵੀਇੰਦਰ ਕੌਰ ਸੰਧੂ ਦੀ ਅਦਾਲਤ ਨੇ ਜੈਨ ਕਾਲੋਨੀ ਹੈਬੋਵਾਲ ਕਲਾਂ ਦੇ ਰਹਿਣ ਵਾਲੇ ਸਾਵਨ ਨੂੰ ਨਾਬਾਲਗ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ 20 ਸਾਲ ਕੈਦ ਦੀ ਸਜ਼ਾ ਸੁਣਾਈ ਹੈ | ਅਦਾਲਤ ਨੇ ਦੋਸ਼ੀ ਨੂੰ 65 ਹਜ਼ਾਰ ਰੁਪਏ ਜੁਰਮਾਨਾ ਭਰਨ ਦਾ ਵੀ ਹੁਕਮ ਦਿੱਤਾ ਹੈ | ਇਸਤਗਾਸਾ ਪੱਖ ਨੇ ਅਦਾਲਤ ਨੂੰ ਦੱਸਿਆ ਕਿ ਇਹ ਮਾਮਲਾ ਪੀੜਤਾ ਦੀ ਮਾਂ ਦੀ ਸ਼ਿਕਾਇਤ ‘ਤੇ ਥਾਣਾ ਡਵੀਜ਼ਨ ਨੰਬਰ ਪੰਜ ‘ਚ 18 ਅਪ੍ਰੈਲ 2019 ਨੂੰ ਦਰਜ ਕੀਤਾ ਗਿਆ ਸੀ |

13 ਅਪ੍ਰੈਲ 2019 ਨੂੰ ਪੀੜਤਾ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਹ ਬਿਊਟੀ ਪਾਰਲਰ ਜਾ ਰਹੀ ਹੈ ਪਰ ਵਾਪਸ ਨਹੀਂ ਆਈ, ਜਦੋਂ ਕਾਫੀ ਦੇਰ ਤੱਕ ਪੀੜਤਾ ਵਾਪਸ ਨਹੀਂ ਆਈ ਤਾਂ ਸ਼ਿਕਾਇਤਕਰਤਾ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਉਸ ਦੀ ਕਾਫੀ ਭਾਲ ਕੀਤੀ ਤਾਂ ਸ਼ਿਕਾਇਤਕਰਤਾ ਨੂੰ ਪਤਾ ਲੱਗਾ ਕਿ ਦੋਸ਼ੀ ਉਸ ਦੀ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ ਹੈ | ਸ਼ਿਕਾਇਤਕਰਤਾ ਦੇ ਬਿਆਨਾਂ ‘ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗਿ੍ਫਤਾਰ ਕਰ ਲਿਆ ਸੀ

Facebook Comments

Trending

Copyright © 2020 Ludhiana Live Media - All Rights Reserved.