Connect with us

ਵਿਸ਼ਵ ਖ਼ਬਰਾਂ

ਫਰਾਂਸ ਚ ਕੋਰੋਨਾ ਦਾ ਕਹਿਰ ਜਾਰੀ, 1,995 ਲੋਕਾਂ ਦੀ ਹੋਈ ਮੌਤ

Published

on

ਕੋਰੋਨਾ ਵਾਇਰਸ ਸਾਰੇ ਦੇਸ਼ਾਂ ਚ ਆਪਣੇ ਪੈਰ ਪਸਾਰ ਚੁਕਿਆ ਹੈ। ਦੁਨੀਆਂ ਵਿਚ ਕੋਰੋਨਾ ਵਾਇਰਸ ਨਾਲ ਹਜ਼ਾਰਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ 3.8 ਲੱਖ ਲੋਕ ਇਸ ਦੀ ਚਪੇਟ ਵਿਚ ਹਨ। ਦਸ ਦਈਏ ਕਿ ਫਰਾਂਸ ਚ ਕੋਰੋਨਾ ਵਾਇਰਸ ਕਾਰਨ 299 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹੁਣ ਤਕ ਦੇਸ਼ ਚ ਕੁਲ 1,995 ਲੋਕਾਂ ਦੀ ਜਾਨ ਇਸ ਵਾਇਰਸ ਕਾਰਨ ਜਾ ਚੁੱਕੀ ਹੈ। ਫਰਾਂਸ ਦੇ ਸਿਹਤ ਅਧਿਕਾਰੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਦੇਸ਼ ਚ ਕਰੀਬ 32,964 ਲੋਕ ਸੰਕਰਮਿਤ ਮਿਲੇ ਹਨ।

ਉਨ੍ਹਾਂ ਇਹ ਵੀ ਦੱਸਿਆ ਕਿ ਗਿਣਤੀ ਜ਼ਿਆਦਾ ਵੀ ਹੋ ਸਕਦੀ ਹੈ ਕਿਉਂਕਿ ਹੁਣ ਤਕ ਜਾਂਚ ਉਨ੍ਹਾਂ ਲੋਕਾਂ ਦੀ ਹੀ ਹੋਈ ਹੈ ਜਿਨ੍ਹਾਂ ਨੂੰ ਇਸ ਸੰਕਰਮਿਤ ਦਾ ਜ਼ਿਆਦਾ ਖ਼ਤਰਾ ਹੈ। ਇਸ ਤੋਂ ਇਲਾਵਾ ਬ੍ਰਿਟੇਨ ਦੇ ਪ੍ਰਧਾਨਮੰਤਰੀ ਵੀ ਇਸ ਵਾਇਰਸ ਦੀ ਲਪੇਟ ਚ ਆ ਗਏ ਹਨ। ਉਨ੍ਹਾਂ ਦੀ ਰਿਪੋਰਟ ਵੀ ਪੋਜ਼ੀਟਿਵ ਆਈ ਹੈ। ਇਸ ਤੇ ਭਾਰਤ ਦੇ ਪ੍ਰਧਾਨਮੰਤਰੀ ਨੇ ਪੀਐੱਮ ਬੋਰਿਨ ਨੂੰ ਕਿਹਾ ਕਿ ਤੁਸੀਂ ਇਕ ਯੋਧਾ ਅਤੇ ਇਸ ਚੁਣੌਤੀ ਨਾਲ ਨਿਪਟਾਰਾ ਕਰ ਲਵੋਗੇ।

Facebook Comments

Advertisement

Trending