ਪੰਜਾਬੀ

ਸਰਵ ਧਰਮ ਸੋਸਾਇਟੀ ਵਲੋਂ ਕਰਵਾਇਆ 193ਵਾਂ ਰਾਸ਼ਨ ਵੰਡ ਸਮਾਰੋਹ

Published

on

ਲੁਧਿਆਣਾ : ਸਰਵ ਧਰਮ ਵੈਲਫੇਅਰ ਸੋਸਾਇਟੀ ਵਲੋਂ 193ਵਾਂ ਰਾਸ਼ਨ ਵੰਡ ਸਮਾਗਮ ਆਯੋਜਿਤ ਕੀਤਾ ਗਿਆ। ਸਲੇਮ ਟਾਬਰੀ ਸਥਿਤ ਸੰਗਠਨ ਦੇ ਮੁੱਖ ਦਫਤਰ ਵਿਖੇ ਆਯੋਜਿਤ ਸਮਾਰੋਹ ਦੀ ਪ੍ਰਧਾਨਗੀ ਸੋਸਾਇਟੀ ਪ੍ਰਧਾਨ ਮਦਨ ਲਾਲ ਬੱਗਾ ਨੇ ਕੀਤੀ।

ਬੱਗਾ ਨੇ ਸੋਸਾਇਟੀ ਵਲੋਂ ਪਿਛਲੇ 193 ਮਹੀਨੀਆਂ ਤੋਂ ਕੀਤੇ ਜਾਣ ਵਾਲੇ ਜਨਹਿਤ ਦੇ ਕਾਰਜਾਂ ਦੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸੋਸਾਇਟੀ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦੇਣ ਦੇ ਨਾਲ ਨਾਲ ਆਰਥਿਕ ਤੋਰ ਤੇ ਪਿਛੜੇ ਪਰਿਵਾਰਾਂ ਦੇ ਬੱਚਿਆਂ ਨੂੰ ਗੋਦ ਲੈ ਕੇ ਸਿਖਿਆਂ ਦੇ ਪ੍ਰਬੰਧ ਵੀ ਕਰਦੀ ਹੈ।

ਇਨਸਾਨ ਦੇ ਜੀਵਨ ਵਿੱਚ ਦੋ ਵੱਕਤ ਦੀ ਰੋਟੀ, ਚੰਗੀ ਪੜ੍ਹਾਈ ਤੇ ਚੰਗੀ ਦਵਾਈ ਦੀ ਅਹਿਮਅਤ ਤੇ ਚਰਚਾ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਕੇਂਦਰ ਤੇ ਸੂਬਿਆਂ ਦੀਆਂ ਸਰਕਾਰਾਂ ਦਾ ਫਰਜ ਹੈ ਕਿ ਉਹ ਹਰ ਨਾਗਰਿਕ ਨੂੰ ਭਰ ਪੇਟ ਰੋਟੀ,ਚੰਗੀ ਪੜ੍ਹਾਈ ਤੇ ਚੰਗੀ ਦਵਾਈ ਉਪਲੱਬਧ ਕਰਵਾਏ ਪਰ ਆਜਾਦੀ ਦੇ 70 ਸਾਲ ਬਾਅਦ ਵੀ 35 ਤੋਂ 40 ਪ੍ਰਤਿਸ਼ਤ ਦੇਸ਼ ਦੀ ਅਬਾਦੀ ਰਾਜ ਨੂੰ ਭੂੱਖੇ ਢਿਡ ਸੋਣ ਲਈ ਮਜਬੂਰ ਹੈ।

ਗੰਭੀਰ ਬੀਮਾਰਿਆਂ ਨਾਲ ਪੀੜ੍ਹਤ ਲੋਕ ਬਿਨ੍ਹਾਂ ਦਵਾਈ ਤੇ ਇਲਾਜ ਤੋਂ ਮਰ ਰਹੇ ਹਨ। ਸਿਖਿਆ ਦੀ ਗੱਲ ਕਰੀਏ ਤੇ ਬਿਨ੍ਹਾਂ ਬਿਲਡਿੰਗ ਤੇ ਬਿਨ੍ਹਾਂ ਅਧਿਆਪਕਾਂ ਤੋਂ ਚੱਲ ਰਹੇ ਸਰਕਾਰੀ ਸਕੂਲਾਂ ਤੇ ਕਾਗਜਾਂ ਵਿੱਚ ਹੀ ਕਰੋੜਾਂ ਰੁਪਏ ਖਰਚਣ ਦਾ ਬੱਜਟ ਬਣਾ ਕੇ ਭ੍ਰਿਸ਼ਟ ਲੋਕ ਅਪਣੀਆਂ ਤਿਜੋਰਿਆਂ ਭਰ ਰਹੇ ਹਨ।

Facebook Comments

Trending

Copyright © 2020 Ludhiana Live Media - All Rights Reserved.