ਪੰਜਾਬੀ
ਲੁਧਿਆਣਾ ਦੀ ਟੈਕਸਟਾਈਲ ਇੰਡਸਟਰੀ ‘ਚ 19 ਵਿਦਿਆਰਥੀਆਂ ਨੂੰ ਮਿਲਿਆ ਰੋਜ਼ਗਾਰ
Published
3 years agoon

ਲੁਧਿਆਣਾ : ਸਰਕਾਰੀ ਇੰਸਟੀਚਿਊਟ ਆਫ ਟੈਕਨਾਲੋਜੀ ਆਫ ਟੈਕਸਟਾਈਲ ਕੈਮਿਸਟਰੀ ਐਂਡ ਨਿਟਿੰਗ ਟੈਕਨਾਲੋਜੀ (ਜੀ.ਆਈ.ਟੀ.ਸੀ.ਕੇ.ਟੀ.) ਲੁਧਿਆਣਾ ਦੇ 19 ਡਿਪਲੋਮਾ ਪਾਸ ਵਿਦਿਆਰਥੀਆਂ ਨੂੰ ਸਥਾਨਕ ਇੰਸਟੀਚਿਊਟ ਵਿਖੇ ਲਗਾਏ ਗਏ ਪਲੇਸਮੈਂਟ ਕੈਂਪ ਵਿੱਚ ਨੌਕਰੀ ਲਈ ਚੋਣ ਕੀਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਕਨੂੰ ਸ਼ਰਮਾ ਨੇ ਦੱਸਿਆ ਕਿ ਚੁਣੇ ਗਏ ਵਿਦਿਆਰਥੀਆਂ ਨੇ 2022 ਬੈਚ ਵਿੱਚ ਟੈਕਸਟਾਈਲ ਟੈਕਨਾਲੋਜੀ ਅਤੇ ਟੈਕਸਟਾਈਲ ਪ੍ਰੋਸੈਸਿੰਗ ਦਾ ਡਿਪਲੋਮਾ ਪਾਸ ਕਰਕੇ ਵੱਖ-ਵੱਖ ਟੈਕਸਟਾਈਲ ਇੰਡਸਟਰੀਜ਼ ਵਿੱਚ ਨੌਕਰੀਆਂ ਹਾਸਲ ਕੀਤੀਆਂ ਹਨ ਜਿਨ੍ਹਾਂ ਵਿੱਚ ਵਰਧਮਾਨ ਯਾਰਨ ਐਂਡ ਥਰੈਡਜ ਲਿਮਟਿਡ, ਅਰਵਿੰਦ ਲਿਮਟਿਡ ਅਹਿਮਦਾਬਾਦ, ਓਸਵਾਲ ਡਾਇੰਗ ਲੁਧਿਆਣਾ, ਸਟਾਰ ਕੋਟੈਕਸ ਲਿਮਟਿਡ,ਰਾਜ ਨਿਟਵਿਅਰ,ਚੋਪੜਾ ਨਿਟਵਿਅਰ ਅਤੇ ਹੋਰ ਸ਼ਾਮਲ ਹਨ।
ਪ੍ਰਿੰਸੀਪਲ ਵੱਲੋਂ ਨੌਜਵਾਨਾਂ ਨੂੰ ਟੈਕਸਟਾਈਲ ਉਦਯੋਗ ਵਿੱਚ ਆਪਣਾ ਕੈਰੀਅਰ ਬਣਾਉਣ ਦੇ ਮੰਤਵ ਨਾਲ ਇੰਸਟੀਚਿਊਟ ਵਿੱਚ ਦਾਖਲਾ ਲੈਣ ਦੀ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਚੁਣੇ ਗਏ ਵਿਦਿਆਰਥੀਆਂ ਨੂੰ ਕਰੀਬ 2.88 ਲੱਖ ਰੁਪਏ ਸਾਲਾਨਾ ਪੈਕਜ ਦਿੱਤਾ ਜਾਵੇਗਾ ਜੋਕਿ ਇੱਕ ਚੰਗੀ ਤਨਖਾਹ ਮੰਨੀ ਜਾਂਦੀ ਹੈ।
ਚੁਣੇ ਗਏ ਵਿਦਿਆਰਥੀਆਂ ਨੂੰ ਨਿਯੁਕਤੀ ਪੱਤਰ ਵੰਡਣ ਸਮੇਂ ਉਨ੍ਹਾਂ ਸ਼ੁੱਭਕਾਮਨਾਵਾਂ ਦੇ ਨਾਲ-ਨਾਲ ਉਨ੍ਹਾਂ ਨੂੰ ਆਪਣੀ ਮਿਹਨਤ ਅਤੇ ਲਗਨ ਦੇ ਬਲਬੂਤੇ ਇਸ ਉਦਯੋਗ ਵਿੱਚ ਨਾਮਣਾ ਖੱਟਣ ਲਈ ਵੀ ਪ੍ਰੇਰਿਆ। ਇਸ ਮੌਕੇ ਕਨਵੀਨਰ ਪਲੇਸਮੈਂਟ ਸੈੱਲ ਪਰਵੀਨ ਰਣਦੇਵ, ਨਰੇਸ਼ ਕੁਮਾਰ, ਸੁਖਦੇਵ ਸਿੰਘ, ਜਗਜੀਤ ਸਿੰਘ ਤੇ ਹੋਰ ਹਾਜ਼ਰ ਸਨ।
You may like
-
ਬਾਬਾ ਵਧਾਵਾ ਸਿੰਘ ਜੀ ਵਿਦਿਆ ਕੇਂਦਰ ਸਕੂਲ ਲੱਖਾ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਭਲਕੇ
-
ਡੀ.ਬੀ.ਈ.ਈ. ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਭਲਕੇ
-
ਵਿਧਾਇਕ ਮਾਣੂੰਕੇ ਦੀ ਅਗਵਾਈ ‘ਚ ਸਵੈ-ਰੋਜ਼ਗਾਰ ਅਤੇ ਜਾਗਰੂਕਤਾ ਕੈਂਪ ਦਾ ਆਯੋਜਨ
-
ਲੁਧਿਆਣਾ ਗਰੁੱਪ ਆਫ ਕਾਲਜ ਕੈਂਪਸ ਵਿਖੇ ਵਰਕਸ਼ਾਪ ਆਯੋਜਿਤ
-
ਡੀ.ਬੀ.ਈ.ਈ. ਵਿਖੇ ਭਲਕੇ ਪਲੇਸਮੈਂਟ ਕੈਂਪ ਦਾ ਆਯੋਜਨ
-
ਡੀ.ਬੀ.ਈ.ਈ. ਵਿਖੇ ਭਲਕੇ ਪਲੇਸਮੈਂਟ ਕੈਂਪ ਦਾ ਆਯੋਜਨ