Connect with us

ਪੰਜਾਬੀ

 ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ ਧੂਮ-ਧਾਮ ਨਾਲ ਮਨਾਇਆ 186ਵਾਂ ਜਨਮ ਉਤਸਵ 

Published

on

186th birth anniversary of Pandit Shraddha Ram Phillauri was celebrated with great pomp.

ਪੰਡਿਤ ਸ਼ਰਧਾ ਰਾਮ ਫਿਲੌਰੀ ਮੈਮੋਰੀਅਲ ਵੈਲਫੇਅਰ ਸੋਸਾਇਟੀ, ਪੰਜਾਬ ਵਲੋਂ ਸਥਾਨਕ ਲਕਸ਼ਮੀ ਨਾਰਾਇਣ ਮੰਦਿਰ, ਭਾਈ ਰਣਧੀਰ ਸਿੰਘ ਨਗਰ ਵਿਖੇ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ 186ਵਾਂ ਜਨਮ ਉਤਸਵ ਮਨਾਇਆ ਗਿਆ ਜਿੱਥੇ ਪੰਜਾਬ ਸਰਕਾਰ ਦੇ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤੀ ਕੀਤੀ ਗਈ। ਇਸ ਮੌਕੇ ਉਨ੍ਹਾ ਦੇ ਨਾਲ ਵਿਧਾਇਕ ਦਲਜੀਤ ਸਿੰਘ ਗਰੇਵਾਲ, ਅਸ਼ੋਕ ਪਰਾਸ਼ਰ ਪੱਪੀ, ਆਪ ਨੇਤਾ ਸਰਤਾਜ ਸਿੱਧੂ ਤੋਂ ਇਲਾਵਾ ਉੱਘੀਆਂ ਸਖ਼ਸ਼ੀਅਤਾਂ ਵੀ ਮੌਜੂਦ ਸਨ।

ਕੈਬਨਿਟ ਮੰਤਰੀ ਬ੍ਰਹਮ ਸੰਕਰ ਜਿੰਪਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਅਸੀਂ ਉਸ ਮਹਾਨ ਸਖ਼ਸ਼ੀਅਤ ਦੇ 186ਵੇਂ ਜਨਮ ਦਿਵਸ ਮੌਕੇ ਇਕੱਤਰ ਹੋਏ ਹਾਂ ਜਿਨ੍ਹਾਂ ‘ਓਮ ਜੈ ਜਗਦੀਸ਼ ਹਰੇ’ ਆਰਤੀ ਦੀ ਰਚਨਾ ਕਰਕੇ ਸਾਨੂੰ ਪ੍ਰਮਾਤਮਾ ਦੀ ਭਗਤੀ ਦਾ ਰਸਤਾ ਦਿਖਾਇਆ ਹੈ। ਉਨ੍ਹਾਂ ਦੱਸਿਆ ਕਿ ਇਸ ਆਰਤੀ ਦੀ ਵਿਸ਼ਵ ਭਰ ਵਿੱਚ ਵੰਦਨਾ ਕੀਤੀ ਜਾਂਦੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ ਲਿਖਿਆ ਨਾਵਲ ‘ਭਾਗਿਆਵਤੀ’ ਓਸ ਸਮੇਂ ਬੇਟੀ ਨੂੰ ਵਿਆਹ ਸਮੇਂ ਦਾਜ ਵਿੱਚ ਦਿੱਤਾ ਜਾਂਦਾ ਸੀ ਜੋ ਸਾਡੀਆਂ ਧੀਆਂ ਨੂੰ ਸਹੁਰੇ ਘਰ ਵਿੱਚ ਮਰਿਆਦਾ ਨਾਲ ਰਹਿਣ ਦੇ ਸੰਸਕਾਰ ਦਿੰਦਾ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਪੁਸਤਕ ‘ਬਾਤਚੀਤ’ ਵੀ ਪੰਜਾਬ, ਪੰਜਾਬੀ, ਪੰਜਾਬੀਅਤ ਦੇ ਗੁਣਾਂ ਨਾਲ ਭਰਪੂਰ ਜਾਣਕਾਰੀ ਦੇਣ ਵਾਲੀ ਸੀ।

ਇਸ ਮੌਕੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੇ ਨਾਲ ਵਿਧਾਇਕ ਅਸ਼ੋਕ ਕੁਮਾਰ ਪੱਪੀ, ਦਲਜੀਤ ਸਿੰਘ ਭੋਲਾ ਗਰੇਵਾਲ, ਸ਼ਾਮ ਲਾਲ ਸਪਰਾ, ਪ੍ਰਿੰ. ਸਤੀਸ਼ ਸ਼ਰਮਾ, ਮਹੰਤ ਨਰਾਇਣ ਪੁਰੀ, ਉੱਘੇ ਇਤਿਹਾਸਕਾਰ ਐੱਚ.ਐੱਸ. ਬੇਦੀ, ਸਿੰਮੀ ਕਵਾਤਰਾ ਸਮਾਜ ਸੇਵਿਕਾ, ਚੰਦਰ ਸ਼ੇਖਰ ਪ੍ਰਭਾਕਰ, ਅਵਿਨਾਸ਼ ਗੁਪਤਾ, ਸ਼ਾਮ ਲਾਲ ਸਪਰਾ, ਮਹਿੰਦੀਰੱਤਾ ਨੂੰ ਪੰਡਿਤ ਸ਼ਰਧਾ ਰਾਮ ਫਿਲੌਰੀ ਯਾਦਗਾਰੀ ਪੁਰਸਕਾਰ ਭੇਂਟ ਕੀਤਾ ਗਿਆ।

ਕੈਬਨਿਟ ਮੰਤਰੀ ਜਿੰਪਾ ਵਲੋਂ, ਚੇਅਰਮੈਨ ਬਾਵਾ ਵੱਲੋਂ ਰੱਖੀਆਂ ਮੰਗਾਂ ਪ੍ਰਵਾਨ ਕੀਤੀਆਂ ਅਤੇ ਪੰਡਿਤ ਜੀ ਦੇ ਜੀਵਨ ਸਬੰਧੀ 1 ਲੱਖ ਪੁਸਤਕ ਛਪਵਾ ਕੇ ਵੰਡਣ ਦਾ ਐਲਾਨ ਵੀ ਕੀਤਾ। ਉਹਨਾਂ ਕਿਹਾ ਕਿ ਅਸੀਂ ਆਉਣ ਵਾਲੇ ਸਮੇਂ ਵਿਚ ਪਾਠ ਪੁਸਤਕਾਂ ਵਿਚ ਪੰਡਿਤ ਸ਼ਰਧਾ ਰਾਮ ਫਿਲੌਰੀ ਜੀ ਦਾ ਜੀਵਨ ਸ਼ਾਮਲ ਕਰਾਂਗੇ। ਇਸ ਮੌਕੇ ਗੁਲਸ਼ਨ ਬਾਵਾ, ਰੇਸ਼ਮ ਸਿੰਘ ਸੱਗੂ, ਰਾਜੀ ਆਹਲੂਵਾਲੀਆ, ਐਸ.ਡੀ.ਐਮ. ਹਰਜਿੰਦਰ ਸਿੰਘ ਬੇਦੀ, ਆਦਿ ਹਾਜ਼ਰ ਸਨ।

Facebook Comments

Trending