ਅਪਰਾਧ

ਸ਼ੱਕੀ ਹਾਲਾਤ ‘ਚ ਗਾਇਬ ਹੋਈ 18 ਸਾਲ ਦੀ ਕੁੜੀ, ਪਰਚਾ ਦਰਜ

Published

on

ਲੁਧਿਆਣਾ : ਸਥਾਨਕ ਸ਼ਿਮਲਾ ਕਲੋਨੀ ਕੈਲਾਸ਼ ਨਗਰ ਰੋਡ ਰਹਿਣ ਵਾਲੇ ਪਰਿਵਾਰ ਦੀ ਕੁੜੀ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਈ। ਉਕਤ ਮਾਮਲੇ ਵਿਚ ਥਾਣਾ ਬਸਤੀ ਜੋਧੇਵਾਲ ਪੁਲਿਸ ਨੇ ਲਾਪਤਾ ਹੋਈ ਕੁੜੀ ਦੇ ਪਿਤਾ ਦੇ ਬਿਆਨ ਉੱਪਰ ਪਰਚਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਸ਼ਿਕਾਇਤ ਕਰਤਾ ਮੁਤਾਬਕ ਉਸ ਦੀ ਕਰੀਬ ਅਠਾਰਾਂ ਸਾਲ ਦੀ ਬੇਟੀ ਬਿਨਾਂ ਕਿਸੇ ਨੂੰ ਦੱਸੇ ਦੁਪਹਿਰ ਸਾਢੇ ਬਾਰਾਂ ਦੇ ਕਰੀਬ ਘਰੋਂ ਨਿਕਲੀ ਤੇ ਵਾਪਸ ਨਹੀਂ ਆਈ। ਲੜਕੀ ਦੀ ਭਾਲ ਵਿਚ ਕਾਫੀ ਭੱਜ ਦੌੜ ਕਰਨ ਦੇ ਬਾਵਜੂਦ ਕੋਈ ਕਾਮਯਾਬੀ ਹੱਥ ਨਾ ਲੱਗੀ ਤਾਂ ਉਨ੍ਹਾਂ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਬਸਤੀ ਜੋਧੇਵਾਲ ਪੁਲਿਸ ਕੋਲ ਦਰਜ ਕਰਵਾ ਦਿੱਤੀ। ਲੜਕੀ ਦੇ ਪਿਤਾ ਦੇ ਖਦਸ਼ਾ ਜ਼ਾਹਿਰ ਕੀਤਾ ਕਿ ਉਸ ਦੀ ਬੇਟੀ ਨੂੰ ਕਿਸੇ ਨਿੱਜੀ ਸਵਾਰਥ ਲਈ ਅਗਵਾ ਕਰਕੇ ਆਪਣੇ ਕਬਜ਼ੇ ਵਿਚ ਰੱਖਿਆ ਹੋਇਆ ਹੈ।

Facebook Comments

Trending

Copyright © 2020 Ludhiana Live Media - All Rights Reserved.