Connect with us

ਅਪਰਾਧ

ਹਰਿਆਣਾ ‘ਚ ਚੋਰੀ ਕਰ ਕੇ ਭੱਜਣ ਵਾਲਾ 16 ਸਾਲ ਬਾਅਦ ਚੜਿਆ ਹੱਥੇ, ਲੁਧਿਆਣਾ ‘ਚ ਚਲਾ ਰਿਹਾ ਸੀ ਆਟੋ ਰਿਕਸ਼ਾ

Published

on

16-year-old fleeing after stealing from Haryana, driving auto rickshaw in Ludhiana

ਲੁਧਿਆਣਾ : ਹਰਿਆਣਾ ਦੀ ਕੈਥਲ ਪੁਲਿਸ ਨੂੰ ਚੋਰੀ ਦੇ ਦੋ ਮਾਮਲਿਆਂ ਵਿਚ ਲੋੜੀਂਦੇ ਚੋਰ ਨੂੰ ਲੁਧਿਆਣਾ ਪੁਲਿਸ ਦੀ ਸਪੈਸ਼ਲ ਸੈੱਲ ਟੀਮ ਨੇ ਗ੍ਰਿਫਤਾਰ ਕੀਤਾ ਹੈ। ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਵਿਰੁੱਧ ਪੰਜਾਬ ਦੇ ਵੱਖ -ਵੱਖ ਜ਼ਿਲ੍ਹਿਆਂ ਵਿਚ ਚੋਰੀ ਦੇ ਚਾਰ ਕੇਸ ਦਰਜ ਹਨ। ਦੋਸ਼ੀ ਦੀ ਗ੍ਰਿਫਤਾਰੀ ਦੀ ਸੂਚਨਾ ਮਿਲਣ ‘ਤੇ ਕੈਥਲ ਪਹੁੰਚੀ ਥਾਣਾ ਕੈਥਲ ਦੀ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਅਤੇ ਆਪਣੇ ਨਾਲ ਲੈ ਗਈ।

ਇੰਸਪੈਕਟਰ ਬੇਅੰਤ ਜੁਨੇਜਾ ਨੇ ਦੱਸਿਆ ਕਿ ਮੁਲਜ਼ਮ ਦੀ ਪਛਾਣ ਹਰਵਿੰਦਰ ਸਿੰਘ ਵਜੋਂ ਹੋਈ ਹੈ। ਜੋ ਦੋਰਾਹਾ ਦੇ ਬਿਸ਼ਨਪੁਰਾ ਪਿੰਡ ਦਾ ਵਾਸੀ ਸੀ। ਉਸ ਨੂੰ ਕੈਥਲ ਪੁਲਿਸ ਤੋਂ ਸੂਚਨਾ ਮਿਲੀ ਸੀ ਕਿ ਸਾਲ 2005 ਵਿਚ ਉਸਦੇ ਵਿਰੁੱਧ ਥਾਣਾ ਸਿਟੀ ਕੈਥਲ ਵਿਖੇ ਚੋਰੀ ਦੇ ਦੋ ਮਾਮਲੇ ਦਰਜ ਕੀਤੇ ਗਏ ਸਨ, ਜਿਸ ਵਿਚ 2010 ਵਿਚ ਕੈਥਲ ਸਥਿਤ ਰਾਜਨ ਵਾਲੀਆ ਦੀ ਅਦਾਲਤ ਨੇ ਉਸਨੂੰ ਭਗੌੜਾ ਕਰਾਰ ਦਿੱਤਾ ਸੀ। ਸੂਚਨਾ ਦੇ ਆਧਾਰ ‘ਤੇ ਪੁਲਿਸ ਟੀਮ ਨੇ ਬੱਸ ਅੱਡੇ ‘ਤੇ ਛਾਪਾ ਮਾਰ ਕੇ ਉਸ ਨੂੰ ਕਾਬੂ ਕਰ ਲਿਆ। ਇਨ੍ਹੀਂ ਦਿਨੀਂ ਦੋਸ਼ੀ ਆਟੋ ਰਿਕਸ਼ਾ ਚਲਾਉਂਦਾ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਉਸਦੇ ਖਿਲਾਫ ਦੋਰਾਹਾ, ਪਾਇਲ, ਫਤਿਹਗੜ੍ਹ ਸਾਹਿਬ ਦੇ ਥਾਣਾ ਖਮਾਣੋਂ ਅਤੇ ਜਲੰਧਰ ਦੇ ਭੋਗਪੁਰ ਵਿਚ ਚੋਰੀ ਦੇ ਚਾਰ ਮਾਮਲੇ ਦਰਜ ਹਨ।

 

Facebook Comments

Trending