Connect with us

ਅਪਰਾਧ

ਲੁਧਿਆਣਾ ਜੇਲ੍ਹ ‘ਚੋਂ 15 ਮੋਬਾਈਲ ਬਰਾਮਦ

Published

on

15 mobiles recovered from Ludhiana jail

ਲੁਧਿਆਣਾ : ਸਥਾਨਕ ਕੇਂਦਰੀ ਜੇਲ੍ਹ ‘ਚ ਅਧਿਕਾਰੀਆਂ ਵਲੋਂ ਕੀਤੀ ਚੈਕਿੰਗ ਦੌਰਾਨ 15 ਮੋਬਾਈਲ ਬਰਾਮਦ ਕੀਤੇ ਗਏ ਹਨ। ਜਾਣਕਾਰੀ ਅਨੁਸਾਰ ਬੀਤੀ ਰਾਤ ਜੇਲ੍ਹ ਅਧਿਕਾਰੀਆਂ ਵਲੋਂ ਬੈਰਕਾਂ ਦੀ ਚੈਕਿੰਗ ਕੀਤੀ ਗਈ ਤੇ ਚੈਕਿੰਗ ਦੌਰਾਨ ਅਧਿਕਾਰੀਆਂ ਵਲੋਂ ਬੰਦੀਆਂ ਪਾਸੋਂ ਮੋਬਾਈਲ ਬਰਾਮਦ ਕੀਤੇ ਗਏ।

ਇਸ ਮਾਮਲੇ ਨੂੰ ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਵਲੋਂ ਪੁਲਿਸ ਨੂੰ ਸੌਂਪ ਦਿੱਤਾ ਹੈ ਤੇ ਪੁਲਿਸ ਵਲੋਂ ਇਸ ਮਾਮਲੇ ‘ਚ ਸੰਦੀਪ ਸਿੰਘ, ਨਵਦੀਪ ਕੁਮਾਰ, ਗੁਰਸੇਵਕ ਸਿੰਘ ਮੁਹੰਮਦ ਜ਼ਾਹਿਦ ਤੇ ਮਨਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਅਧਿਕਾਰੀ ਇਸ ਗੱਲ ਦੀ ਵੀ ਜਾਂਚ ਕਰ ਰਹੇ ਹਨ ਕਿ ਉਕਤ ਕਥਿਤ ਦੋਸ਼ੀ ਜੇਲ੍ਹ ਅੰਦਰ ਮੋਬਾਈਲ ਕਿਸ ਤਰ੍ਹਾਂ ਲੈ ਕੇ ਗਏ ਸਨ।

Facebook Comments

Trending