Connect with us

ਪੰਜਾਬੀ

ਦਸ਼ਮੇਸ਼ ਪਿਤਾ ਵੈਲਫੇਅਰ ਵਲੋਂ ਲਗਾਏ ਮੈਡੀਕਲ ਚੈੱਕਅਪ ਦਾ 147 ਜ਼ਰੂਰਤਮੰਦਾਂ ਨੇ ਲਿਆ ਲਾਹਾ

Published

on

147 needy benefited from medical checkup by Dashmesh Pita Welfare

ਲੁਧਿਆਣਾ : ਦਸ਼ਮੇਸ਼ ਪਿਤਾ ਵੈੱਲਫੇਅਰ ਸੁਸਾਇਟੀ ਵਲੋਂ ਲੁਧਿਆਣਾ ਗੈਸਟਰੋ ਤੇ ਗਈਨੀ ਸੈਂਟਰ ਦੇ ਸਹਿਜੋਗ ਨਾਲ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਵਿਧਾਇਕ ਕੁਲਵੰਤ ਸਿੱਧੂ ਨੇ ਕੀਤਾ। ਕੈਂਪ ਦਾ 147 ਜਰੂਰਤਮੰਦ ਮਰੀਜਾਂ ਨੇ ਲਾਹਾ ਲਿਆ। ਡਾਕਟਰ ਕਾਰਿਤਕ ਗੋਇਲ ਅਤੇ ਡਾਕਟਰ ਸੁਚਿਤਰਾ ਬੀ ਗੋਇਲ ਨੇ ਮਰੀਜ਼ਾਂ ਦਾ ਚੈੱਕਅਪ ਕੀਤਾ ਅਤੇ ਨਾਲ ਹੀ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ ।

ਦਸ਼ਮੇਸ਼ ਪਿਤਾ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸਾਹਿਬ ਵਲੋਂ ਆਏ ਲੁਧਿਆਣਾ ਗੈਸਟਰੋ ਤੇ ਗਾਇਨੀ ਸੈਂਟਰ ਦੇ ਡਾਕਟਰਾਂ ਦੀ ਟੀਮ ਦਾ ਵਿਸ਼ੇਸ਼ ਤੌਰ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਹਲਕਾ ਆਤਮ ਨਗਰ, ਜਗਮੀਤ ਸਿੰਘ ਨੋਨੀ ਇੰਚਾਰਜ ਵਾਰਡ ਨੰਬਰ 38, ਸਮੂਹ ਗੁਰਦੁਵਾਰਾ ਪ੍ਰਬੰਧਕ ਕਮੇਟੀ ਦੇ ਸੇਵਦਾਰ, ਬਲਵਿੰਦਰ ਸਿੰਘ ਸਿਆਣ ਜਰਨਲ ਸਕੱਤਰ ਆਮ ਆਦਮੀ ਪਾਰਟੀ ਦਾ ਧੰਨਵਾਦ ਕੀਤਾ।

Facebook Comments

Trending