ਕਰੋਨਾਵਾਇਰਸ

ਪੰਜਾਬ ‘ਚ 14 ਲੱਖ ਬੱਚਿਆਂ ਨੂੰ ‘ਕੋਰੋਨਾ ਟੀਕੇ’ ਲੱਗਣੇ ਸ਼ੁਰੂ, ਸਖ਼ਤ ਪਾਬੰਦੀਆਂ ਕਾਰਨ ਹਸਪਤਾਲਾਂ ‘ਚ ਵਧੀ ਭੀੜ 

Published

on

ਸਮਰਾਲਾ ( ਲੁਧਿਆਣਾ ) : ਦੇਸ਼ ਵਿੱਚ ਓਮੀਕ੍ਰੋਨ ਦੇ ਵੱਧਦੇ ਖ਼ਤਰੇ ਨੂੰ ਵੇਖਦੇ ਹੋਏ ਭਾਰਤ ਸਰਕਾਰ ਵਲੋਂ ਅੱਜ 3 ਜਨਵਰੀ ਤੋਂ ਦੇਸ਼ ਭਰ ਵਿੱਚ 15 ਸਾਲ ਤੋਂ 18 ਸਾਲ ਤੱਕ ਦੇ ਬੱਚਿਆਂ ਨੂੰ ਕੋਰੋਨਾ ਵੈਕਸੀਨ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਪੰਜਾਬ ਵਿੱਚ ਵੀ 14 ਲੱਖ ਬੱਚਿਆਂ ਨੂੰ ਭਾਰਤ ਸਰਕਾਰ ਵਲੋਂ ਬੱਚਿਆਂ ਲਈ ਪ੍ਰਵਾਨਤ ਕੀਤੀ ਕੋਵੈਕਸੀਨ ਦਾ ਪਹਿਲਾ ਟੀਕਾ ਲਗਾਉਣ ਦੀ ਮੁਹਿੰਮ ਅੱਜ ਤੋਂ ਸਰਕਾਰੀ ਹਸਪਤਾਲਾਂ ਵਿੱਚ ਸ਼ੁਰੂ ਕਰ ਦਿੱਤੀ ਗਈ ਹੈ।

ਸਿਵਲ ਹਸਪਤਾਲ ਸਮਰਾਲਾ ਵਿਖੇ ਵੀ ਬੱਚਿਆਂ ਨੂੰ ਵੈਕਸੀਨ ਲਗਾਉਣ ਦੀ ਸ਼ੁਰੂਆਤ ਐੱਸ. ਐੱਮ. ਓ. ਡਾ. ਤਾਰਿਕਜੋਤ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ। ਇਸ ਮੌਕੇ ਟੀਕਾਕਰਣ ਨੋਡਲ ਅਫ਼ਸਰ ਡਾ. ਪੱਲਵੀ ਮੈਨਨ ਦੀ ਨਿਗਰਾਨੀ ਹੇਠ ਟੀਕਾਕਰਣ ਸਟਾਫ਼ ਵਲੋਂ 15 ਤੋਂ 18 ਸਾਲ ਉਮਰ ਦੇ ਬੱਚਿਆਂ ਨੂੰ ਅੱਜ ਵੈਕਸੀਨ ਦੀ ਪਹਿਲੀ ਡੋਜ਼ ਲਗਾਈ ਗਈ।

ਜਿਹੜੇ ਬੱਚਿਆਂ ਦੇ ਅੱਜ ਪਹਿਲੀ ਡੋਜ਼ ਲਗਾਈ ਜਾ ਰਹੀ ਹੈ, ਇਨ੍ਹਾਂ ਨੂੰ 28 ਦਿਨਾਂ ਬਾਅਦ ਅਗਲੀ ਡੋਜ਼ ਲਗਾਈ ਜਾਵੇਗੀ। ਡਾ. ਤਾਰਿਕਜੋਤ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਕੋਰੋਨਾਂ ਦੇ ਵੱਧਦੇ ਖ਼ਤਰੇ ਅਤੇ ਸਰਕਾਰ ਵੱਲੋਂ 15 ਜਨਵਰੀ ਤੋਂ ਬਿਨਾਂ ਟੀਕਾਕਰਣ ਵਾਲੇ ਵਿਅਕਤੀਆਂ ਦੇ ਜਨਤਕ ਥਾਵਾਂ ‘ਤੇ ਜਾਣ ਦੀਆਂ ਲਗਾਈਆਂ ਸਖ਼ਤ ਪਾਬੰਦੀਆਂ ਦੇ ਚੱਲਦੇ ਹਸਪਤਾਲ ਵਿੱਚ ਟੀਕਾਕਰਣ ਲਈ ਅਚਾਨਕ ਭਾਰੀ ਭੀੜ ਜੁੱਟ ਗਈ ਹੈ।

ਉਨ੍ਹਾਂ ਦੱਸਿਆ ਕਿ ਸਵੇਰ ਤੋਂ ਹੀ ਲੋਕਾਂ ਦੀਆਂ ਕੋਰੋਨਾ ਟੀਕਾ ਲਗਵਾਉਣ ਲਈ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਓਧਰ ਦੂਜੇ ਪਾਸੇ ਸੂਬੇ ਦੇ ਸਿਹਤ ਸਕੱਤਰ ਨੇ ਇੱਕ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਸੂਬੇ ਦੇ 15 ਤੋਂ 18 ਸਾਲ ਤੱਕ ਦੇ 14 ਲੱਖ ਬੱਚਿਆਂ ਦੇ ਟੀਕਾਕਰਣ ਦਾ ਟੀਚਾ ਰੱਖਿਆ ਗਿਆ ਹੈ।

Facebook Comments

Trending

Copyright © 2020 Ludhiana Live Media - All Rights Reserved.