ਖੇਡਾਂ

13ਵਾ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ : ਨੀਟਾ ਕਲੱਬ ਅਤੇ ਨਨਕਾਣਾ ਸਾਹਿਬ ਸਕੂਲ ਬਣੇ ਚੈਂਪੀਅਨ

Published

on

ਲੁਧਿਆਣਾ : ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਜਰਖੜ ਵੱਲੋਂ ਕਰਵਾਏ ਜਾ ਰਹੇ  13ਵੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ 2023 ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ . ਟੂਰਨਾਮੈਂਟ ਦੇ ਆਖਰੀ ਦਿਨ ਜਿੱਥੇ  ਸੀਨੀਅਰ ਵਰਗ ਵਿੱਚ  ਨੀਟਾ ਕਲੱਬ ਰਾਮਪੁਰ ਨੇ ਚੈਂਪੀਅਨ ਜਿੱਤ ਦਾ ਝੰਡਾ ਗੱਡਿਆ ਅਤੇ ਜੂਨੀਅਰ ਵਰਗ ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਛੰਨਾਂ ਨੇ ਖ਼ਿਤਾਬੀ ਜਿੱਤ ਹਾਸਲ ਕੀਤੀ।

ਸੀਨੀਅਰ ਵਰਗ ਵਿਚ ਦਰਸ਼ਕਾਂ ਦੀ ਵੱਡੀ ਆਮਦ ਵਿੱਚ ਬਹੁਤ ਹੀ ਸੰਘਰਸ਼ ਪੂਰਨ ਅਤੇ ਰੋਮਾਂਚਕ ਮੁਕਾਬਲੇ ਵਿੱਚ ਨੀਟਾ ਕਲੱਬ ਰਾਮਪੁਰ ਨੇ ਡਾਕਟਰ ਕੁਲਦੀਪ ਸਿੰਘ ਕਲੱਬ ਮੋਗਾ ਨੂੰ 5-4 ਗੋਲਾਂ ਨਾਲ ਹਰਾਇਆ। ਰਾਮਪੁਰ ਨੇ ਪਹਿਲੀ ਵਾਰ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ। ਪਹਿਲੇ ਅੱਧ ਤੱਕ ਦੋਵੇਂ ਟੀਮਾਂ 3-3 ਗੋਲਾਂ ਤੇ ਬਰਾਬਰ ਸਨ ।

ਜੇਤੂ ਟੀਮ ਨੂੰ 11 ਏਵਨ ਸਾਈਕਲ ਦੇ ਕੇ ਸਨਮਾਨਿਆਂ ਗਿਆ। ਜਦ ਕਿ ਜੂਨੀਅਰ ਵਰਗ ਵਿੱਚ ਨਨਕਾਣਾ ਸਾਹਿਬ ਪਬਲਿਕ ਸਕੂਲ ਰਾਮਪੁਰ ਨੇ ਏਕ ਨੂਰ ਅਕੈਡਮੀ ਤੇਹਿੰਗ ਨਾਲ 4-4  ਗੋਲਾਂ ਦੀ ਬਰਾਬਰੀ ਤੋਂ ਬਾਅਦ ਪੇਨਾਲਟੀ ਸ਼ੂਟ ਆਊਟ ਚ  ਰਾਮਪੁਰ ਛੰਨਾਂ 3-1 ਨਾਲ ਜੇਤੂ ਰਹੀ।

ਸੀਨੀਅਰ ਵਰਗ ਵਿੱਚ ਰਾਮਪੁਰ ਦਾ ਗੋਲ ਕੀਪਰ ਜਸ਼ਨਦੀਪ ਸਿੰਘ ਸਰਵੋਤਮ ਗੋਲਕੀਪਰ, ਜਰਖੜ ਦੇ ਪਰਗਟ ਸਿੰਘ ਨੂੰ ਸਰਵੋਤਮ ਸਕੋਰਰ, ਕਿਲ੍ਹਾ ਰਾਇਪੁਰ ਦੇ ਸਰਬਜੋਤ ਸਿੰਘ ਜੋਤੀ  ਨੂੰ ਸਰਵੋਤਮ ਵੇਟਰਨਜ ਖ਼ਿਡਾਰੀ, ਮੋਗਾ ਦੇ ਅੰਗਦ ਵੀਰ ਸਿੰਘ ਅਤੇ ਰਾਮਪੁਰ ਦੇ ਮਿਲਖਾ ਸਿੰਘ ਨੂੰ ਸਾਂਝੇ ਤੌਰ ਤੇ ਟੂਰਨਾਮੈਂਟ ਦੇ ਸਰਵੋਤਮ ਖਿਡਾਰੀ ਵਜੋਂ ਵੱਡੇ ਸਾਈਕਲ ਦੇਕੇ ਸਨਮਾਨਿਆਂ ਗਿਆ।

ਜੂਨੀਅਰ ਵਰਗ ਵਿੱਚ ਰਾਮਪੁਰ ਛੰਨਾਂ ਦੇ ਨਵਜੋਤ ਸਿੰਘ ਸੋਹੀ ਨੂੰ ਮੈਨ ਆਫ਼ ਦੀ ਟੂਰਨਾਮੈਂਟ, ਪਰਵਿੰਦਰ ਕੁਮਾਰ ਨੂੰ ਸਰਵੋਤਮ ਗੋਲਕੀਪਰ, ਗੁਰਬਖ਼ਸ ਕੌਰ ਨੂੰ ਕੁੜੀਆਂ ਦੀ ਸਰਵੋਤਮ ਖਿਡਾਰਣ, ਤੇਹਿੰਗ ਅਕੈਡਮੀ ਦੇ ਨਵਨੀਤ ਕੁਮਾਰ ਨੂੰ ਮੈਨ ਆਫ਼ ਦੀ ਮੈਚ ,ਜਰਖੜ ਅਕੈਡਮੀ ਦੇ ਮਨਵਦੀਪ ਸਿੰਘ ਨੂੰ ਟਾਪ ਸਕੋਰਰ ਵਜੋਂ ਹਾਕੀ ਸਟਿੱਕ,ਬਦਾਮ, ਅਤੇ ਟਰਾਫ਼ੀ ਨਾਲ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸਟੇਟ ਐਵਾਰਡ ਜੇਤੂ ਟੀਚਰ ਅਤੇ ਗਾਇਕ ਕਰਮਜੀਤ ਸਿੰਘ ਗਰੇਵਾਲ ਅਤੇ ਜਰਖੜ ਸਕੂਲ ਦੇ ਬੱਚਿਆਂ ਨੇ ਖੇਡਾਂ ਨਾਲ ਸਬੰਧਤ ਗੀਤ ਅਤੇ ਸਭਿਆਚਾਰ ਵੰਨਗੀਆਂ ਪੇਸ਼ ਕਰਕੇ ਖੇਡਾਂ ਦੇ ਮਾਹੌਲ ਨੂੰ ਹੋਰ ਸੁਹਾਵਣਾ ਕੀਤਾ।

ਅੱਜ ਦੇ ਫਾਈਨਲ ਸਮਾਰੋਹ ਦੌਰਾਨ ਵਿਧਾਇਕ ਬੀਬੀ ਰਜਿੰਦਰਪਾਲ ਕੌਰ ਛੀਨਾ, ਵਿਧਾਇਕ ਕੁਲਵੰਤ ਸਿੰਘ ਸਿੱਧੂ, ਚੈਅਰਮੈਨ ਅਮਨਦੀਪ ਸਿੰਘ ਮੋਹੀ ਮਾਰਕਫੈੱਡ, ਪਰਵਿੰਦਰ ਸਿੰਘ ਗੋਲਡੀ ਚੈਅਰਮੈਨ ਯੂਥ ਵੈਲਫੇਅਰ ਬੋਰਡ, ਸ਼ਰਨਪਾਲ ਸਿੰਘ ਮੱਕੜ ਚੇਅਰਮੈਨ ਯੋਜਨਾ ਬੋਰਡ ਲੁਧਿਆਣਾ ਨੇ ਮੁੱਖ ਮਹਿਮਾਨ ਵਜੋਂ ਟੀਮਾਂ ਦੇ ਨਾਲ ਜਾਣ-ਪਹਿਚਾਣ ਕੀਤੀ ਅਤੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਇਸ ਮੌਕੇ ਚੇਅਰਮੈਨ ਮੱਕੜ ਅਤੇ ਮੋਹੀ ਨੇ ਜਰਖੜ ਸਟੇਡੀਅਮ ਲਈ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ । ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ  ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਖਿਡਾਰੀਆਂ ਦਾ ਧੰਨਵਾਦ ਕੀਤਾ।

Facebook Comments

Trending

Copyright © 2020 Ludhiana Live Media - All Rights Reserved.