Connect with us

ਲੁਧਿਆਣਾ ਨਿਊਜ਼

ਸਵੱਛ ਸਰਵੇਖਣ: 5 ਸਾਲਾਂ ‘ਚ ਲੁਧਿਆਣਾ ਨਿਗਮ ਨੂੰ ਜਾਰੀ ਹੋਏ 12 ਕਰੋੜ ਰੁਪਏ

Published

on

ਲੁਧਿਆਣਾ ਸਵੱਛ ਸਰਵੇਖਣ 2021 ਦਾ ਹਿੱਸਾ ਬਣਿਆ ਹੈ ਅਤੇ ਸਾਲ 2016 ਤੋਂ ਦੇਸ਼ ਦੀ ਟਾਪ ਸਿਟੀ ਦੇ ਨਾਲ ਪ੍ਰਤੀਯੋਗਿਤਾ ‘ਚ ਹਿੱਸਾ ਲੈਂਦਾ ਰਿਹਾ ਹੈ। ਸਵੱਛ ਭਾਰਤ ਦੀ ਤਸਵੀਰ ਬਣਾਉਣ ਲਈ ਨਗਰ ਨਿਗਮ ਲੁਧਿਆਣਾ ਨੂੰ ਸਵੱਛ ਸਰਵੇਖਣ ਤਹਿਤ ਸਾਲ 2016 ਤੋਂ ਲੈ ਕੇ 2020 ਤੱਕ 12 ਕਰੋੜ ਤੋਂ ਜਿਆਦਾ ਦੀ ਰਾਸ਼ੀ ਮਿਲੀ ਪਰ ਇਸ ਰਾਸ਼ੀ ਦਾ ਕਿੱਥੇ ਵਰਤੋਂ ਕੀਤੀ ਗਈ ਇਹ ਤਾਂ ਹਰ ਸਰਵੇਖਣ ਦੇ ਨਤੀਜਿਆਂ ਤੋਂ ਪਤਾ ਲੱਗ ਗਿਆ ਹੈ। ਦੱਸਣਯੋਗ ਹੈ ਕਿ ਨਿਗਮ ਨੂੰ ਨੁਕੜ ਨਾਟਕ, ਜਾਗਰੂਕਤਾ, ਸਰਵੇਖਣ ਤਹਿਤ ਰੱਖੇ ਗਏ ਮੁਲਾਜ਼ਮਾਂ ਦੀ ਤਨਖਾਹ, ਗੱਡੀਆਂ ਦੀ ਖਰੀਦ ਕਰਨ, ਮੀਟਿੰਗਾਂ ਦੇ ਦੌਰਾਨ ਖਾਣ ਪੀਣ ਸਮੇਤ ਸ਼ਹਿਰ ‘ਚ ਜਾਗਰੂਕਤਾ ਬੈਨਰ, ਹੋਰਡਿੰਗਜ਼ ਤੇ ਖਰਚ ਕਰਨ ਲਈ ਮਿਲਦੇ ਹਨ ਪਰ ਨਿਗਮ ਕੋਲ ਆਏ ਫੰਡ ਦੀ ਕਿੱਥੇ-ਕਿੱਥੇ ਵਰਤੋਂ ਕੀਤੀ ਗਈ ਇਸ ਦਾ ਕੁੱਝ ਪਤੀ ਨਹੀਂ ਹੈ।

ਦੱਸਣਯੋਗ ਹੈ ਕਿ ਸਵੱਛ ਸਰਵੇਖਣ ਨੂੰ ਲੈ ਕੇ ਦੂਜਾ ਕੁਆਰਟਰ ਜਾਰੀ ਹੈ। ਇਸ ਵਾਰ ਸਰਵੇਖਣ 2021 ‘ਚ 6000 ਅੰਕ ਆਉਣ ਤੇ ਹੀ ਸਿਟੀ ਨੰਬਰ ਪਹਿਲੇ ਤੇ ਆਵੇਗੀ। ਜ਼ੋਨ-ਏ ‘ਚ ਜੁਆਇੰਟ ਕਮਿਸ਼ਨਰ ਸਵਾਤੀ ਟਿਵਾਣਾ ਨੇ ਸਰਵੇਖਣ 2021 ਨੂੰ ਲੈ ਕੇ ਮੀਟਿੰਗ ਬੁਲਾਈ। ਇਸ ‘ਚ ਓ.ਐੱਡ.ਐੱਮ, ਬੀ.ਐੱਡ.ਆਰ, ਹੈਲਥ ਬ੍ਰਾਂਚ, ਹਾਰਟੀਕਲਚਰ ਵਿਭਾਗ ਦਾ ਮੁੱਖ ਰੋਲ ਰਹੇਗਾ। ਇਨ੍ਹਾਂ ਵਿਭਾਗਾਂ ਦੇ ਕੰਮਾਂ ਦੇ ਨੰਬਰ ਇਸ ਵਾਰ ਦੇ ਸਰਵੇਅ ‘ਚ ਜੁੜਨੇ ਹਨ। ਇਸ ਦੇ ਤਹਿਤ ਸਾਰਿਆਂ ਨੂੰ ਜ਼ਿੰਮੇਵਾਰੀ ਦੱਸਣ ਦੇ ਲਈ ਬੁਲਾਇਆ।

ਦੱਸਣਯੋਗ ਹੈ ਕਿ ਹੈਲਥ ਬ੍ਰਾਂਚ ਨੂੰ ਡੋਰ-ਟੂ-ਡੋਰ , ਸਿਵਪਿੰਗ, ਸੈਗ੍ਰੀਗੇਸ਼ਨ, ਚਾਲਾਨ , ਪਲਾਸਟਿਕ ਫ੍ਰੀ ਜ਼ੋਨ, ਪਬਲਿਕ ਅਵੇਰਨੈੱਸ ਦੇ ਲਈ ਦੱਸਿਆ। ਇਸੇ ਤਰ੍ਹਾਂ ਓ.ਐਂਡ.ਐੱਮ ਬ੍ਰਾਂਚ ਦੇ ਅਧਿਕਾਰੀਆਂ ਨੂੰ ਪਬਲਿਕ ਟਾਇਲੇਟ, ਐੱਸ.ਟੀ.ਪੀ ਦੇ ਨੰਬਰ ਜੁੜਨ ਬਾਰੇ ਦੱਸਿਆ ਗਿਆ। ਇਸ ਤਰ੍ਹਾਂ ਬੀ.ਐੱਡ.ਆਰ ਨੂੰ ਸੀ.ਐੱਡ.ਡੀ ਪਲਾਂਟ, ਡੰਪ ਦੀ ਦੀਵਾਰ ਕਰਨ ਦੇ ਵੀ ਨੰਬਰ ਜੁੜਨ ਦੇ ਬਾਰੇ ਦੱਸਿਆ ਜਦਕਿ ਕੂੜੇ ਦੀ ਪ੍ਰੋਸੈਸਿੰਗ ਕਰਨ ਵਾਲੀ ਕੰਪਨੀ ਏ ਟੂ ਜੈੱਡ ਨੂੰ ਲਿਫਟਿੰਗ, ਸੈਗ੍ਰੀਗੇਸ਼ਨ, ਪਲਾਂਟ ਸਹੀ ਚਲਾਉਣ ਅਤੇ ਹਾਰਟੀਕਲਚਰ ਬ੍ਰਾਂਚ ਦੇ ਅਫਸਰਾਂ ਨੂੰ ਸ਼ਹਿਰ ਦੀਆਂ ਸੜਕਾਂ ਕਿਨਾਰੇ , ਸੈਂਟਰਲ ਵਰਜ ਨੂੰ ਦਰੁਸਤ ਕਰਨ ਸਮੇਤ ਬੂਟੇ ਲਾਉਣ ਦੀ ਜ਼ਿੰਮੇਵਾਰੀ ਦੱਸੀ।

Source: dailypost

Facebook Comments

Advertisement

Advertisement

ਤਾਜ਼ਾ

ਇੰਡੀਆ ਨਿਊਜ਼10 mins ago

ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ‘ਚ ਆਇਆ ਭੂਚਾਲ

ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਦੇ 70 ਕਿੱਲੋਮੀਟਰ ਉੱਤਰ ‘ਚ ਅੱਜ ਸਵੇਰੇ 8.15 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੱਸਣਯੋਗ...

ਲੁਧਿਆਣਾ ਨਿਊਜ਼15 mins ago

ਲੁਧਿਆਣਾ ਦੇ ਮਸ਼ਹੂਰ ਜਿਊਲਰ ਦੇ ਮਾਲਕ ਨੇ ਗੋਲੀ ਮਾਰਕੇ ਕੀਤੀ ਖੁਦਕੁਸ਼ੀ, ਫੈਲੀ ਸਨਸਨੀ

ਲੁਧਿਆਣਾ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਬਣ ਗਿਆ ਜਦੋਂ ਇੱਥੇ ਮਸ਼ਹੂਰ ਜਿਵੈਲਰ ਦੇ ਪੁੱਤਰ ਨੇ ਖੁਦ ਨੂੰ ਗੋਲੀ ਮਾਰਕੇ...

ਲੁਧਿਆਣਾ ਨਿਊਜ਼16 hours ago

ਲੁਧਿਆਣਾ ‘ਚ ਕੋਰੋਨਾ ਕਾਰਨ ਹਾਲਾਤ ਬਣੇ ਚਿੰਤਾਜਨਕ, 388 ਨਵੇਂ ਮਾਮਲਿਆਂ ਸਣੇ 18 ਮਰੀਜ਼ਾਂ ਦੀ ਹੋਈ ਮੌਤ

ਜ਼ਿਲ੍ਹਾ ਲੁਧਿਆਣਾ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਸਿਹਤ ਵਿਭਾਗ ਤੇ ਪ੍ਰਸ਼ਾਸ਼ਨ...

ਇੰਡੀਆ ਨਿਊਜ਼17 hours ago

ਕੇਜਰੀਵਾਲ ਸਰਕਾਰ ਦਾ ਅਹਿਮ ਫੈਸਲਾ, ਹੁਣ ਇਸ ਤਰੀਕ ਤੱਕ ਨਹੀਂ ਖੁੱਲ੍ਹਣਗੇ ਸਕੂਲ

ਦਿੱਲੀ ‘ਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਕੇਜਰੀਵਾਲ ਸਰਕਾਰ ਨੇ ਦਿੱਲੀ ‘ਚ 5 ਅਕਤੂਬਰ...

ਬਾਲੀਵੁੱਡ17 hours ago

ਫੈਨ ਨੇ ਇਸ ਤਰ੍ਹਾਂ ਬਣਾਇਆ ਸੁਸ਼ਾਂਤ ਸਿੰਘ ਰਾਜਪੂਤ ਨੂੰ ਅਮਰ, ਸੋਸ਼ਲ ਮੀਡੀਆ ਤੇ ਹੋ ਰਹੀ ਤਾਰੀਫ

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਨੂੰ 3 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਪਰ ਦੇਸ਼ ‘ਚ ਉਨ੍ਹਾਂ...

ਪੰਜਾਬ ਨਿਊਜ਼18 hours ago

ਹੋ ਜਾਓ ਸਾਵਧਾਨ, ਹੁਣ ਫੇਸਬੁੱਕ ਜਰੀਏ ਇਸ ਤਰ੍ਹਾਂ ਵੀ ਹੋ ਰਹੀ ਹਜ਼ਾਰਾਂ ਰੁਪਏ ਦੀ ਠੱਗੀ

ਜਲੰਧਰ ‘ਚ ਸੋਸ਼ਲ ਮੀਡੀਆ ਜਰੀਏ ਫਰਜ਼ੀਵਾੜੇ ਦਾ ਮਾਮਲਾ ਸਾਹਮਣੇ ਆਇਆ ਹੈ। ਫੇਸਬੁੱਕ ਤੇ ਸਰਗਰਮ ਠੱਗ ਨੇ ਬੈਂਕ ਆਫ ਬੜੌਦਾ ਦੇ...

ਲੁਧਿਆਣਾ ਨਿਊਜ਼18 hours ago

ਲੁਧਿਆਣਾ ਦੇ ਹੈਬੋਵਾਲ ਨੇੜੇ ਪਤਨੀ ਤੋਂ ਦੁਖੀ ਹੋਏ ਪਤੀ ਨੇ ਚੁੱਕਿਆ ਖੌਫਨਾਕ ਕਦਮ, ਉਜੜਿਆ ਪਰਿਵਾਰ

ਲੁਧਿਆਣਾ ਦੇ ਹੈਬੋਵਾਲ ਕਲਾਂ ਦੇ ਚੰਦਰ ਨਗਰ ਇਲਾਕੇ ‘ਚ ਪਤਨੀ ਤੋਂ ਕਥਿਤ ਤੌਰ ਤੇ ਦੁਖੀ ਹੋ ਕੇ ਨੌਜਵਾਨ ਨੇ ਫਾਹ...

ਲੁਧਿਆਣਾ ਨਿਊਜ਼18 hours ago

ਲੁਧਿਆਣਾ ‘ਚ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਕਰਨ ਵਾਲਿਆਂ ਦਾ ਪਰਦਾਫਾਸ਼, 2 ਸਮੱਗਲਰ ਗ੍ਰਿਫਤਾਰ

ਲੁਧਿਆਣਾ ‘ਚ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਕਰਨ ਵਾਲਿਆਂ ਤੇ ਸ਼ਿੰਕਜਾ ਕੱਸਦੇ ਹੋਏ ਥਾਣਾ ਡੇਹਲੋਂ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕੀਤੀ...

ਇੰਡੀਆ ਨਿਊਜ਼19 hours ago

ਗੂਗਲ ਨੇ ਪਲੇਅ ਸਟੋਰ ਤੋਂ ਹਟਾਈ Paytm App, ਜਾਣੋਂ ਕਿਉਂ ਲੈਣਾ ਪਿਆ ਇਹ ਵੱਡਾ ਫੈਸਲਾ

ਗੂਗਲ ਪਲੇਅ ਸਟੋਰ ਤੋਂ Paytm App ਅਤੇ ਪੇ.ਟੀ.ਐੱਮ. ਫਰਸਟ ਗੇਮ ਨੂੰ ਹਟਾ ਦਿੱਤਾ ਗਿਆ ਹੈ। ਇਸ ਮੌਕੇ ਗੂਗਲ ਨੇ ਦੱਸਿਆ...

ਪੰਜਾਬ ਨਿਊਜ਼19 hours ago

ਨਸ਼ੀਲੀ ਦਵਾਈ ਦੀਆਂ ਸ਼ੀਸ਼ੀਆਂ ਤੇ 22600 ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਸਣੇ 2 ਗ੍ਰਿਫਤਾਰ

ਪਠਾਨਕੋਟ ਦੇ ਥਾਣਾ ਡਿਵੀਜਨ ਨੰਬਰ 1 ਦੀ ਪੁਲਿਸ ਵੱਲੋਂ ਏ. ਐੱਸ. ਆਈ. ਬਲਵੀਰ ਸਿੰਘ ਸਮੇਤ ਪੁਲਿਸ ਟੀਮ ਗਸ਼ਤ ਅਤੇ ਚੈਕਿੰਗ...

ਪੰਜਾਬ ਨਿਊਜ਼20 hours ago

PGI ਚੰਡੀਗੜ੍ਹ ਨੇ ਕੋਰੋਨਾ ਤੇ ਹੋਈ ਰਿਸਰਚ ਦੇ ਆਧਾਰ ਤੇ ਕੀਤਾ ਵੱਡਾ ਖੁਲਾਸਾ

ਪੀਜੀਆਈ ਚੰਡੀਗੜ੍ਹ ਨੇ ਇੱਕ ਰਿਸਰਚ ਦੇ ਆਧਾਰ ਤੇ ਵੱਡਾ ਖੁਲਾਸਾ ਕੀਤਾ ਹੈ ਕਿ ਸ਼ਹਿਰ ‘ਚ ਕੋਰੋਨਾ ਦੇ 90 ਫੀਸਦੀ ਮਾਮਲਿਆਂ...

ਪੰਜਾਬ ਨਿਊਜ਼20 hours ago

ਪਠਾਨਕੋਟ ਦੇ ਜ਼ਿਲ੍ਹਾ ਜੰਗਲਾਤ ਅਧਿਕਾਰੀ ਸੰਜੀਵ ਤਿਵਾਰੀ ਆਏ ਕੋਰੋਨਾ ਦੀ ਲਪੇਟ ‘ਚ

ਪੰਜਾਬ ‘ਚ ਕੋਰੋਨਾ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ ਅਤੇ ਰੋਜਾਨਾ ਨਵੇਂ ਕੇਸ ਸਾਹਮਣੇ ਆ ਰਹੇ ਹਨ।...

Trending