Connect with us

ਪੰਜਾਬ ਨਿਊਜ਼

ਲੁਧਿਆਣਾ ਦੀ ਸੜਕਾਂ ਲਈ ਖਰਚ ਹੋਣਗੇ 113 ਕਰੋੜ ਰੁਪਏ

Published

on

ਕੋਰੋਨਾ ਵਾਇਰਸ ਤੋਂ ਬਚਣ ਲਈ ਸਰਕਾਰ ਨੇ ਆਪਣੇ ਸਾਰੇ ਪ੍ਰੋਗਰਾਮ ਰੱਦ ਕਰ ਦਿਤੇ ਹਨ ਅਤੇ ਭਾਰਤ ਸਰਕਾਰ ਨੇ ਬੁੱਧਵਾਰ ਨੂੰ ਦੁਨੀਆ ਦੇ ਸਾਰੇ ਦੇਸ਼ਾਂ ਦੇ ਜਾਰੀ ਕੀਤੇ ਵੀਜ਼ੇ ਰੱਦ ਕਰ ਦਿਤੇ ਹਨ। ਸਰਕਾਰ ਵਲੋਂ ਜਾਰੀ ਹੋਇਆ ਇਹ ਨਿਯਮ 15 ਅਪ੍ਰੈਲ ਤਕ ਲਾਗੂ ਰਹੇਗਾ ਅਤੇ ਦੁਨੀਆ ਦਾ ਕੋਈ ਵੀ ਨਾਗਰਿਕ ਕੋਰੋਨਾ ਵਾਇਰਸ ਕਾਰਨ ਦੇਸ਼ ਚ ਨਹੀਂ ਆ ਸਕੇਗਾ। ਇਸ ਤੋਂ ਇਲਾਵਾ ਸ਼ਹਿਰ ਨੂੰ ਵਧੀਆ ਬਣਾਉਣ ਲਈ ਮੇਅਰ ਬਲਕਾਰ ਸਿੰਘ ਸੰਧੂ ਨੇ ਬਜਟ ਬੈਠਕ ਬੁਲਾਈ ਅਤੇ ਕਰੀਬ 7 ਮੈਂਬਰਾਂ ਨੇ ਹਿੱਸਾ ਲਿਆ ਅਤੇ ਇਹ ਬੈਠਕ ਕਰੀਬ 50 ਮਿੰਟ ਚਲੀ। ਇਸ ਵਾਰ ਮੇਅਰ ਬਲਕਾਰ ਸਿੰਘ ਸੰਧੂ ਨੇ 1044.10 ਕਰੋੜ ਦਾ ਬਜਟ ਪਾਸ ਕੀਤਾ।

ਦਸ ਦਈਏ ਕਿ ਸ਼ਹਿਰ ਦੀ ਸੜਕਾਂ ਦੇ ਸੁਧਾਰ ਲਈ 113 ਕਰੋੜ ਰੁਪਏ ਖਰਚ ਕੀਤੇ ਜਾਣਗੇ ਅਤੇ ਸ਼ਹਿਰ ਦੋ ਪਾਰਕ ਲਈ ਕਰੀਬ 16 ਕਰੋੜ ਰੁਪਏ ਖਰਚ ਹੋਣਗੇ। ਦਸ ਦਈਏ ਕਿ ਇਸ ਵਾਰ ਬਜਟ ਚ 197.97 ਕਰੋੜ ਰੁਪਏ ਦਾ ਵਾਧਾ ਕੀਤਾ ਗਿਆ ਹੈ ਅਤੇ 62.17 ਫੀਸਦੀ ਹਿੱਸਾ ਵਿਕਾਸ ਕਾਰਜਾਂ, ਮਸ਼ੀਨਾਂ ਲਈ ਰੱਖਿਆ ਗਿਆ ਹੈ ਅਤੇ 35.44 ਫੀਸਦੀ ਰਾਸ਼ੀ ਤਾਨਖਾਹ ਅਤੇ ਪੈਨਸ਼ਨ ਲਈ ਰੱਖਿਆ ਗਿਆ ਹੈ। ਮੇਅਰ ਬਲਕਾਰ ਸਿੰਘ ਨੇ ਦੱਸਿਆ ਕਿ ਬੁੱਢਾ ਦਰਿਆ ਲਈ ਸਰਕਾਰ ਵੱਲੋ ਅਲੱਗ ਫੰਡ ਦਾ ਐਲਾਨ ਕੀਤਾ ਗਿਆ ਹੈ।

Facebook Comments

Trending