ਕਰੋਨਾਵਾਇਰਸ

ਪੰਜਾਬ ’ਚ ਕੋਰੋਨਾ ਦੇ 104 ਨਵੇਂ ਮਰੀਜ਼ ਆਏ, ਇਕ ਦੀ ਹੋਈ ਮੌਤ

Published

on

ਲੁਧਿਆਣਾ : ਕੋਰੋਨਾ ਦੇ ਕੇਸਾਂ ’ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਵੀਰਵਾਰ ਨੂੰ ਜਿੱਥੇ 92 ਨਵੇਂ ਕੇਸ ਸਾਹਮਣੇ ਆਏ ਸਨ, ਉੱਥੇ ਸ਼ੁੱਕਰਵਾਰ ਨੂੰ ਕੇਸਾਂ ਦੀ ਗਿਣਤੀ 104 ਪਹੁੰਚ ਗਈ। ਜਦਕਿ ਲੁਧਿਆਣਾ ’ਚ ਇਕ ਕੋਰੋਨਾ ਮਰੀਜ਼ ਦੀ ਮੌਤ ਵੀ ਹੋਈ ਹੈ। ਜਿਸ ਤੋਂ ਬਾਅਦ ਪੰਜਾਬ ’ਚ ਕੋਰੋਨਾ ਦੀ ਵਜ੍ਹਾ ਨਾਲ ਮਰਨ ਵਾਲਿਆਂ ਦੀ ਗਿਣਤੀ 17,757 ਹੋ ਗਈ ਹੈ।

ਸਭ ਤੋਂ ਵੱਧ 31-31 ਮਰੀਜ਼ ਐੱਸਏਐੱਸ ਨਗਰ ਤੇ ਮੁਹਾਲੀ ’ਚ ਪਾਏ ਗਏ ਹਨ। ਹਾਲਾਂਕਿ ਬਰਨਾਲਾ, ਗੁਰਦਾਸਪੁਰ ਸ੍ਰੀ ਮੁਕਤਸਰ ਸਾਹਿਬ ਸਮੇਤ 7 ਜ਼ਿਲ੍ਹਿਆਂ ’ਚ ਕੋਰੋਨਾ ਦਾ ਕੋਈ ਵੀ ਨਵਾਂ ਮਰੀਜ਼ ਨਹੀਂ ਆਇਆ ਹੈ। ਸੂਬੇ ’ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 485 ਪਹੁੰਚ ਗਈ ਹੈ।

ਸਭ ਤੋਂ ਵੱਧ ਪਾਜ਼ੇਟਿਵ ਕੇਸ ਮੁਹਾਲੀ ’ਚ 174 ਹਨ। ਜਦਕਿ ਲੁਧਿਆਣਾ ’ਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 113 ਹੈ। ਸ੍ਰੀ ਮੁਕਤਸਰ ਸਾਹਿਬ ਨੂੰ ਛੱਡ ਕੇ ਸੂਬੇ ਦੇ ਸਾਰੇ 22 ਜ਼ਿਲ੍ਹਿਆਂ ’ਚ ਕੋਰੋਨਾ ਦੇ ਮਰੀਜ਼ ਹਨ।

Facebook Comments

Trending

Copyright © 2020 Ludhiana Live Media - All Rights Reserved.