Connect with us

ਅਪਰਾਧ

ਸੁਨਿਆਰੇ ਦੀ ਕਨਪਟੀ ’ਤੇ ਪਿਸਤੌਲ ਰੱਖ ਕੇ ਲੁੱਟੇ 10 ਲੱਖ ਦੇ ਗਹਿਣੇ

Published

on

10 lakh jewelery looted by holding a pistol on a goldsmith's shop

ਲੁਧਿਆਣਾ : ਹੈਬੋਵਾਲ ਦੇ ਹੰਬੜਾਂ ਰੋਡ ‘ਤੇ ਮੋਟਰਸਾਈਕਲ ਸਵਾਰ ਤਿੰਨ ਬਦਮਾਸ਼ ਜਿਊਲਰ ਨੂੰ ਗਨ ਪੁਆਇੰਟ ’ਤੇ ਲੈ ਕੇ 10 ਲੱਖ ਰੁਪਏ ਦੀ ਕੀਮਤ ਦੇ ਗਹਿਣੇ ਲੁੱਟ ਕੇ ਲੈ ਗਏ। ਲੁੱਟ ਦਾ ਪਤਾ ਚੱਲਦੇ ਹੀ ਏਡੀਸੀਪੀ ਸਮੀਰ ਵਰਮਾ, ਏਡੀਸੀਪੀ ਰੁਪਿੰਦਰ ਭੱਟੀ, ਤਲਵਿੰਦਰ ਗਿੱਲ, ਥਾਣਾ ਹੈਬੋਵਾਲ ਇੰਚਾਰਜ ਨੀਰਜ ਚੌਧਰੀ, ਥਾਣਾ ਪੀਏਯੂ ਇੰਚਾਰਜ ਜਸਕੰਵਲ ਸਿੰਘ, ਸੀਆਈਏ ਤੇ ਫੋਰੈਂਸਿਕ ਲੈਬ ਟੀਮ ਸਮੇਤ ਘਟਨਾ ਸਥਾਨ ’ਤੇ ਪਹੁੰਚੇ।

ਪੁਲਿਸ ਨੂੰ ਦਿੱਤੇ ਬਿਆਨ ’ਚ ਦੇਵ ਨਗਰ ਵਾਸੀ ਕਿਰਨ ਦੇਵ ਵਰਮਾ ਨੇ ਦੱਸਿਆ ਕਿ ਸ੍ਰੀ ਰਾਮ ਸ਼੍ਰਣਮ ਨੇੜੇ ਸਥਿਤ ਬਾਬਾ ਮਾਰਕੀਟ ’ਚ ਉਨ੍ਹਾਂ ਦੀ ਸਤਿਗੁਰੂ ਜਿਊਲਰ ਦੇ ਨਾਂ ਦੀ ਦੁਕਾਨ ਹੈ। ਮੰਗਲਵਾਰ ਨੂੰ ਉਹ ਆਪਣੀ ਗੱਦੀ ਛੱਡ ਕੇ ਪਿੱਛੇ ਵਾਲੀ ਸੀਟ ’ਤੇ ਬੈਠ ਕੇ ਗਹਿਣਿਆਂ ਦੀ ਮੁਰੰਮਤ ਕਰ ਰਹੇ ਸਨ। ਲੁਟੇਰਿਆਂ ਨੇ ਆਉਂਦੇ ਹੀ ਪਿਸਤੌਲ ਉਸ ਦੀ ਕਨਪਟੀ ’ਤੇ ਰੱਖ ਦਿੱਤਾ। ਦੂਸਰੇ ਨੇ ਕਾਊਂਟਰ ’ਚ ਪਏ ਗਹਿਣਿਆਂ ਨੂੰ ਕੱਢ ਕੇ ਆਪਣੇ ਬੈਗ ’ਚ ਭਰਨਾ ਸ਼ੁਰੂ ਕਰ ਦਿੱਤਾ। ਲੁਟੇਰਿਆਂ ਨੇ ਦੁਕਾਨ ਦੇ ਮੰਦਰ ’ਚ ਪਈ ਹਜ਼ਾਰਾਂ ਰੁਪਏ ਦੀ ਨਕਦੀ ਵੀ ਚੁੱਕ ਕੇ ਬੈਗ ਵਿਚ ਭਰ ਲਈ। ਉਨ੍ਹਾਂ ਦਾ ਤੀਸਰਾ ਸਾਥੀ ਬਾਹਰ ਮੋਟਰਸਾਈਕਲ ’ਤੇ ਖੜ੍ਹਾ ਰਿਹਾ।

ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਤਿੰਨੋਂ ਮੋਟਰਸਾਈਕਲ ’ਤੇ ਫ਼ਰਾਰ ਹੋ ਗਏ। ਉਨ੍ਹਾਂ ਦੇ ਜਾਣ ਤੋਂ ਬਾਅਦ 9.02 ਵਜੇ ਕਿਰਨ ਵਰਮਾ ਨੇ ਆਪਣੇ ਗੁਆਂਢੀ ਨੂੰ ਫੋਨ ਕਰਕੇ ਦੱਸਿਆ ਕਿ ਉਸ ਨਾਲ ਲੁੱਟ ਹੋ ਗਈ ਹੈ। ਜ਼ਿਕਰਯੋਗ ਹੈ ਕਿ ਦੁਕਾਨ ਦੇ ਅੰਦਰ ਸੀਸੀਟੀਵੀ ਕੈਮਰੇ ਨਹੀਂ ਹਨ। ਇਸ ਲਈ ਪੁਲਿਸ ਹੁਣ ਆਸ-ਪਾਸ ਲੱਗੇ ਕੈਮਰਿਆਂ ਦੀ ਫੁਟੇਜ ਜਾਂਚ ਰਹੀ ਹੈ।

Facebook Comments

Trending