Connect with us

ਅਪਰਾਧ

ਲੁਧਿਆਣਾ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਗੈਂਗ ਦੇ 5 ਮੈਂਬਰਾਂ ਆਏ ਪੁਲਸ ਅੜਿਕੇ

Published

on

ਲੁਧਿਆਣਾ – ਸ਼ਹਿਰ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਵਾਲੇਂ  ਗੈਂਗ ਦੇ ਮੈਂਬਰਾਂ ਨੂੰ ਥਾਣਾ ਡਵੀਜ਼ਨ ਨੰ. 5 ਦੀ ਪੁਲਸ  ਨੇ ਦਬੋਚ ਕੇ 4 ਐਕਟਿਵਾ, 3 ਮੋਟਰਸਾਈਕਲ, 2 ਦਾਤਰ ਬਰਮਾਦ ਕੀਤੇ ਹਨ। ਪੁਲਸ ਦਾ ਦਾਅਵਾ ਹੈ ਕਿ ਇਸ ਗੈਂਗ ਵੱਲੋਂ 1 ਸਾਲ ਵਿੱਚ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਚ ਚੋਰੀ ਦੀਆਂ 40 ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ। ਉਪਰੋਕਤ ਜਾਣਕਾਰੀ ਸੋਮਵਾਰ ਨੂੰ ਪੱਤਰਕਾਰ ਸੰਮੇਲਨ ਦੌਰਾਨ ਏ. ਸੀ. ਪੀ. ਸਿਵਲ ਲਾਈਨ ਜਤਿੰਦਰ ਕੁਮਾਰ ਅਤੇ ਐੱਸ. ਐੱਚ. ਓ. ਐੱਸ. ਆਈ. ਰਿਚਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਸ਼ਿਮਲਾਪੁਰੀ ਦੇ ਰਹਿਣ ਵਾਲੇ ਸੁਖਬੀਰ ਸਿੰਘ, ਰਾਮ ਈਸ਼ਵਰ ਸਿੰਘ, ਕਨ੍ਹੱਈਆ ਕੁਮਾਰ, ਰਵਿੰਦਰ ਕੁਮਾਰ ਅਤੇ ਪਿੰਡ ਲੋਹਾਰਾ ਦੇ ਰਹਿਣ ਵਾਲੇ ਸੁਰਿੰਦਰ ਸਿੰਘ ਵਜੋਂ ਹੋਈ ਹੈ।

ਸਾਰਿਆਂ ਦੀ ਉਮਰ 30 ਤੋਂ 40 ਦੇ ਵਿਚਕਾਰ ਅਤੇ ਵਿਆਹੇ ਹੋਏ ਹਨ। ਘਰ ਦਾ ਖਰਚਾ ਚਲਾਉਣ ਲਈ ਪੈਸੇ ਨਾ ਹੋਣ ਤੇ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਲੱਗ ਪਏ। ਪੁਲਸ ਦੇ ਅਨੁਸਾਰ ਰਵਿੰਦਰ ਦੇ ਖਿਲਾਫ ਥਾਣਾ ਡਾਬਾਵਿੱਚ ਪਹਿਲਾਂ ਵੀ ਚੋਰੀ ਦਾ ਮਾਮਲਾ ਦਰਜ ਹੈ। ਪੁਲਸ ਨੇ ਇਨ੍ਹਾਂ ਨੂੰ ਰੇਲਵੇ ਸ਼ੈੱਡ ਦੇ ਨੇੜਿਓਂ ਦਬੋਚਿਆ ਹੈ ਅਤੇ ਅਦਾਲਤ ਵਿੱਚ ਪੇਸ਼ ਕਰ ਕੇ 2 ਦਿਨ ਦੇ ਪੁਲਸ ਰਿਮਾਂਡ ਤੇ ਗੰਭੀਰਤਾ ਨਾਲ ਪੁੱਛਗਿੱਛ ਕਰ ਰਹੀ ਹੈ। ਪੁਲਸ ਅਨੁਸਾਰ ਗੈਂਗ ਦੇ ਫੜੇ ਜਾਣ ਤੋਂ ਬਾਅਦ ਡਵੀਜ਼ਨ ਨੰ. 5 ਦੇ ਇਲਾਕੇ ਵਿੱਚ ਹੋਈ ਚੋਰੀ ਦੀਆਂ 4 ਵਾਰਦਾਤਾਂ ਹੱਲ ਹੋਈਆਂ ਹਨ ਅਤੇ ਲੁੱਟ-ਖੋਹ ਦੀਆਂ ਹੋਰ ਵੀ ਕਈ ਵਾਰਦਾਤਾਂ ਹੱਲ ਹੋਣ ਦਾ ਅਨੁਮਾਨ ਹੈ।

Facebook Comments

Trending